
Mansa,(Sada Channel News):- ਸਿੱਧੂ ਮੂਸੇਵਾਲਾ (Sidhu Moosewala) ਦੀ ਹੱਤਿਆ ਦੇ ਇਕ ਸਾਲ ਬਾਅਦ ਬ੍ਰਿਟਿਸ਼ ਰੈਪਰ ਟਿਓਨ ਵੇਨ (British Rapper Tione Wayne) ਪਿੰਡ ਮੂਸਾ ਪਹੁੰਚੇ,ਵੇਨ ਨੇ ਪਿੰਡ ਮੂਸਾ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨਾਲ ਮੁਲਾਕਾਤ ਕੀਤੀ। ਉਹ ਬੀਤੇ ਕੁਝ ਦਿਨਾਂ ਤੋਂ ਇਥੇ ਹਨ ਤੇ ਪਰਿਵਾਰ ਨਾਲ ਸਮੇਂ ਵੀ ਬਿਤਾ ਰਹੇ ਹਨ। ਵੇਨ ਨੇ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤਾ ਹੈ,ਵੇਨ ਦੇ ਭਾਰਤ ਆ ਕੇ ਬਲਕੌਰ ਸਿੰਘ ਨਾਲ ਮੁਲਾਕਾਤ ਕਰਨ ਦੇ ਬਾਅਦ ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਸਿੱਧੂ ਮੂਸੇਵਾਲਾ (Sidhu Moosewala) ਦਾ ਅਗਲਾ ਗਾਣਾ ਉਨ੍ਹਾਂ ਨਾਲ ਹੋਸਕਦਾ ਹੈ ਤੇ ਉਸ ਨੂੰ ਫਿਲਮਾਇਆ ਵੀ ਪੰਜਾਬ ਵਿਚ ਹੀ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ (Sidhu Moosewala) ਦੇ ਕੁਝ ਗੀਤ ਵੇਨ ਨਾਲ ਰਿਲੀਜ਼ ਹੋ ਚੁੱਕੇ ਹਨ।ਪਿਛਲੇ ਸਾਲ ਬਲਕੌਰ ਸਿੰਘ ਯੂਕੇ ਟ੍ਰਿਪ ‘ਤੇ ਗਏ ਸਨ ਤੇ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ ਸੀ। ਬੀਤੇ ਦਿਨੀਂ ਰਿਲੀਜ਼ ਹੋਇਆ ਗੀਤ ‘ਮੇਰਾ ਨਾਂ’ ਬਰਨਾ ਬੁਆਏ ਦੇ ਨਾਲ ਹੀ ਸੀ। ਵੇਨ ਨੇ ਇਸ ਦੌਰਾਨ ਪਿਤਾ ਬਲਕੌਰ ਸਿੰਘ ਦੇ ਨਾਲ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ‘ਤੇ ਰਾਈਡ ਵੀ ਲਈ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ 5911 ਟਰੈਕਟਰ ਦੇ ਕਰਤਬ ਵੀ ਦੇਖੇ ਤੇ ਉਨ੍ਹਾਂ ਨੂੰ ਕੈਮਰੇ ਵਿਚ ਕੈਦ ਕੀਤਾ। ਉਨ੍ਹਾਂ ਨੇ ਮੂਸੇਵਾਲਾ ਦੀ ਟੀਮ ਨੂੰ ਅਜਿਹਾ ਹੀ ਕਰਤਬ ਕਰਨ ਨੂੰ ਕਿਹਾ ਜਿਵੇਂ ਮੂਸੇਵਾਲਾ ਖੁਦ ਅਗਲੇ ਟਾਇਰਾਂ ਨੂੰ ਹਵਾ ਵਿਚ ਚੁੱਕ ਕੇ ਕਰਦੇ ਸਨ।ਵੇਨ ਪਿੰਡ ਜਵਾਹਰਕੇ ਵੀ ਗਏ ਜਿਥੇ ਸਿੱਧੂ ਮੂਸੇਵਾਲਾ (Sidhu Moosewala) ਨੂੰ ਵਿਚ ਸੜਕ ‘ਤੇ ਗੋਲੀਆਂ ਮਾਰੀਆਂ ਗਈਆਂ ਸਨ। ਦੀਵਾਰ ‘ਤੇ ਗੋਲੀਆਂ ਦੇ ਨਿਸ਼ਾਨ ਤੇ ਉਨ੍ਹਾਂ ‘ਤੇ ਸਿੱਧੂ ਮੂਸੇਵਾਲਾ ਦੇ ਪੋਸਟਰ ਦੇਖ ਕੇ ਵੇਨ ਭਾਵੁਕ ਹੋ ਗਏ।
