
NEW DELHI,(SADA CHANNEL NEWS):- ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਜੈ ਬੰਗਾ (Ajay Banga) ਨੇ ਅੱਜ 2 ਜੂਨ ਨੂੰ 5 ਸਾਲਾਂ ਲਈ ਵਿਸ਼ਵ ਬੈਂਕ (World Bank) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ,ਇਸ ਤੋਂ ਪਹਿਲਾਂ 3 ਮਈ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਨੇ ਬੰਗਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ,ਅਜੇ ਬੰਗਾ ਇਸ ਤੋਂ ਪਹਿਲਾਂ ਮਾਸਟਰਕਾਰਡ ਦੇ ਸੀਈਓ ਦੇ ਅਹੁਦੇ ‘ਤੇ ਰਹਿ ਚੁੱਕੇ ਹਨ, ਉਨ੍ਹਾਂ ਨੂੰ ਇਸ ਅਹੁਦੇ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (US President Joe Biden) ਨੇ ਨਾਮਜ਼ਦ ਕੀਤਾ ਸੀ,ਇਸ ਦੇ ਨਾਲ ਹੀ ਇਸ ਅਹੁਦੇ ਲਈ ਕੋਈ ਹੋਰ ਦਾਅਵੇਦਾਰ ਅੱਗੇ ਨਹੀਂ ਆਇਆ ਸੀ,ਉਹ ਮੌਜੂਦਾ ਚੇਅਰਮੈਨ ਡੇਵਿਡ ਮਾਲਪਾਸ ਦੀ ਥਾਂ ਲੈਣਗੇ।
