ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ,ਪੋਸਟ ਪਾ ਲਿਖਿਆ-‘ਆਉਣ ਵਾਲੀ ਐਲਬਮ ਆਖਰੀ,ਪਿਆਰ ਦੇਣ ਲਈ ਸ਼ੁਕਰੀਆ’

0
211
ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦੇ ਦਿੱਤੇ ਸੰਕੇਤ,ਪੋਸਟ ਪਾ ਲਿਖਿਆ-‘ਆਉਣ ਵਾਲੀ ਐਲਬਮ ਆਖਰੀ,ਪਿਆਰ ਦੇਣ ਲਈ ਸ਼ੁਕਰੀਆ’

SADA CHANNEL NEWS:-

SADA CHANNEL NEWS:- ਮਸ਼ਹੂਰ ਗਾਇਕ ਸ਼ੈਰੀ ਮਾਨ (Famous singer Sherry Mann) ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ,ਇਸ ਦੀ ਚਰਚਾ ਉਨ੍ਹਾਂ ਦੀ ਪੋਸਟ ਦੇ ਬਾਅਦ ਸ਼ੁਰੂ ਹੋ ਗਈ ਹੈ,ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) ‘ਤੇ ਇਕਸਟੋਰੀ ਪਾਈ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ‘ਯਾਰ ਅਣਮੁੱਲੇ’ ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਸ਼ੁਕਰੀਆ,ਆਉਣ ਵਾਲੀ ਐਲਬਮ ਸਾਰਿਆਂ ਲਈ ਆਖਰੀ ਤੇ ਚੰਗੀ ਐਲਬਮ ਹੋਵੇਗੀ,ਨਾਲ ਹੀ ਲਿਖਿਆ ਕਿ ਅੱਜ ਤੱਕ ਉਨ੍ਹਾਂ ਨੂੰ ਜੋ ਵੀ ਪਿਆਰ ਫੈਨਸ ਤੋਂ ਮਿਲਿਆ ਉਸ ਦਾ ਸ਼ੁਕਰੀਆ,ਇਸ ਮੈਸੇਜ ਦੇ ਬਾਅਦ ਕਿਆਸ ਲੱਗਣ ਸ਼ੁਰੂ ਹੋ ਗਏ ਕਿ ਸ਼ੈਰੀ ਮਾਨ ਸ਼ਾਇਦ ਗਾਇਕੀ ਤੋਂ ਸੰਨਿਆਸ ਲੈ ਕੇ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ,ਸ਼ੈਰੀ ਮਾਨ ਨੇ ਆਪਣੀ ਐਲਬਮ ‘ਯਾਰ ਅਣਮੁੱਲੇ’ ਦੀ ਸਫਲਤਾ ਲਈ ਫੈਂਸ ਦਾ ਧੰਨਵਾਦ ਪ੍ਰਗਾਟਇਆ ਤੇ ਕਿਹਾ ਕਿ ਉਨ੍ਹਾਂ ਦੀ ਨਵੀਂ ਐਲਬਮ 15 ਤੋਂ 20 ਦਿਨਾਂ ਵਿਚ ਰਿਲੀਜ਼ ਹੋ ਜਾਵੇਗੀ,ਇਸ ਤੋਂ ਪਹਿਲਾਂ ਅਸੀਂ ਆਪਣੇ ਹਰ ਇਕ ਗਣੇ ਦੀ ਆਖਰੀ ਝਲਕ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ,ਹਾਲਾਂਕਿ ਉਨ੍ਹਾਂ ਨੇ ਆਪਣੇ ਵਿਚ ਸਪੱਸ਼ਟ ਤੌਰ ‘ਤੇ ਕੁਝ ਵੀ ਨਹੀਂ ਕਿਹਾ,ਸਿਰਫ ਇਸ਼ਾਰਾ ਕੀਤਾ ਹੈ।

ਮਸ਼ਹੂਰ ਗਾਇਕ ਸ਼ੈਰੀ ਮਾਨਰੀ ਮਾਨ ਦਾ ਅਸਲੀ ਨਾਂ ਸੁਰਿੰਦਰ ਸਿੰਘ ਮਾਨ ਹੈ,ਸੁਰਿੰਦਰ ਸਿੰਘ ਮਾਨ ਨੇ ਸਿਵਲ ਇੰਜੀਨੀਅਰਿੰਗ ਵਿਚ ਡਿਗਰੀ ਕੀਤੀ ਹੋਈ ਹੈ,ਗਾਣੇ ਦਾ ਸ਼ੁਰੂ ਤੋਂ ਸ਼ੌਕ ਸੀ ਤਾਂ ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੰਪਲੀਟ ਕਰਨ ਦੇ ਬਾਅਦ ਆਪਣੀ ਲਾਈਨ ਵਿਚ ਜਾਣ ਦੀ ਬਜਾਏ ਮਿਊਜ਼ਿਕ ਇੰਡਸਟਰੀ ਨੂੰ ਚੁਣਿਆ,ਮਿਊਜ਼ਿਕ ਇੰਡਸਟਰੀ (Music Industry) ਵਿਚ ਆਪਣਾ ਸਫਰ ਸ਼ੁਰੂ ਕਰਦੇ ਹੋਏ ਪਹਿਲੀ ਐਲਬਮ ‘ਯਾਰ ਅਣਮੁੱਲੇ’ ਸਾਲ 2010 ਦਸੰਬਰ ਵਿਚ ਰਿਲੀਜ਼ ਕੀਤੀ ਸੀ,ਇਸ ਦੇ ਬਾਅਦ 2012 ਵਿਚ ਆਟੇ ਦੀ ਚਿੜੀ, 2015 ਵਿਚ ਮੇਰੀ ਬੇਬੇ, 2018 ਵਿਚ ਕਲੀਆਂ ਵਾਲੇ ਤੇ ਸਾਲ 2021 ਵਿਚ ਦਿਲਵਾਲੇ ਰਿਲੀਜ਼ ਕੀਤੀ ਸੀ,ਇਨ੍ਹਾਂ ਐਲਬਮਾਂ ਵਿਚ ਸ਼ੈਰੀ ਮਾਨ ਨੇ ਕਈ ਚਰਚਿਤ ਗਾਣੇ ‘ਯਾਰ ਅਣਮੁੱਲੇ’, ‘ਚੰਡੀਗੜ੍ਹ ਵਾਲੀਏ’, ‘ਲਾਕੇ ਤਿੰਨ ਪੈੱਗ ਵੱਲੀਏ, ‘ਹੋਸਟਲ ਵਾਲਾ ਕਮਰਾ’ ਆਦਿ ਅੱਜ ਵੀ ਫੈਂਸ ਦੀ ਜ਼ੁਬਾਨ ‘ਤੇ ਹਨ।

LEAVE A REPLY

Please enter your comment!
Please enter your name here