Bathinda ਦੀ ਮਾਹਿਰਾ ਬਾਜਵਾ UGC ਟੌਪਰ,ਨਤੀਜੇ ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ

0
74
Bathinda ਦੀ ਮਾਹਿਰਾ ਬਾਜਵਾ UGC ਟੌਪਰ,ਨਤੀਜੇ ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ

Sada Channel News:-

Bathinda,19 July,(Sada Channel News):- ਪੰਜਾਬ ਦੀ ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UGC ਦੇ ਨਤੀਜੇ ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਚੋਟੀ ਦਾ ਸਥਾਨ ਹਾਸਲ ਹੈ। ਇਸ ਇਮਤਿਹਾਨ ਵਿੱਚ ਮਾਹਿਰਾ ਬਾਜਵਾ ਨੇ ਸਭ ਨੂੰ ਪਿੱਛੇ ਛੱਡ ਕੇ ਇਹ ਰੈਂਕ ਹਾਸਲ ਕੀਤਾ। ਉਸਨੇ ਇਸ ਪ੍ਰੀਖਿਆ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100% ਅੰਕ ਪ੍ਰਾਪਤ ਕੀਤੇ।ਮਾਹਿਰਾ ਬਾਜਵਾ ਨੇ NCERT ਦੀਆਂ ਕਿਤਾਬਾਂ ਤੋਂ ਤਿਆਰੀ ਕਰਨ ‘ਤੇ ਧਿਆਨ ਦਿੱਤਾ ਅਤੇ ਇਸ ਦੌਰਾਨ ਉਸਨੇ ਔਨਲਾਈਨ ਕੋਚਿੰਗ (Online Coaching) ਵੀ ਲਈ।

ਮਾਹਿਰਾ ਬਾਜਵਾ ਨੇ ਕਿਹਾ ਕਿ ਉਹ ਦਿੱਲੀ ਦੇ ਮਸ਼ਹੂਰ ਲੇਡੀ ਸ਼੍ਰੀ ਰਾਮ (LSR) ਕਾਲਜ ਨੂੰ ਚੁਣਨ ਦੀ ਇੱਛੁਕ ਹੈ। ਮਾਹਿਰਾ ਬਾਜਵਾ ਨੇ ਕਿਹਾ ਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਲਈ ਰੋਜ਼ਾਨਾ 7-8 ਘੰਟੇ ਪੜ੍ਹਾਈ ਕਰਦੀ ਸੀ।ਮਾਹਿਰਾ ਬਾਜਵਾ ਦੀ ਮਾਂ ਅਮਰਦੀਪ ਕੌਰ ਨੇ ਦੱਸਿਆ ਕਿ ਬੇਟੀ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਸ ਦੀਆਂ ਦੋ ਭੈਣਾਂ ਨੇ ਉਸ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਮਾਹਿਰਾ ਬਾਜਵਾ ਦੇ ਪਿਤਾ ਜਸਵਿੰਦਰ ਸਿੰਘ ਬਾਜਵਾ ਜ਼ਿਮੀਂਦਾਰ ਹਨ ਅਤੇ ਮਾਂ ਪੇਸ਼ੇ ਤੋਂ ਵਕੀਲ ਹੈ। ਉਸਦੀ ਭੈਣ ਨੇਹਮਤ ਬਾਜਵਾ ਔਲਖ ਪੀਯੂ, ਚੰਡੀਗੜ੍ਹ ਵਿਖੇ ਪ੍ਰੋਫੈਸਰ ਹੈ। ਉਸਦੀ ਦੂਜੀ ਭੈਣ ਸਿਮਰਨ ਬਾਜਵਾ NLU ਜੋਧਪੁਰ ਤੋਂ LLM ਵਿੱਚ ਤਿੰਨ ਸੋਨ ਤਮਗਾ ਜੇਤੂ ਹੈ।

LEAVE A REPLY

Please enter your comment!
Please enter your name here