
Sada Channel News:- ਨਾਈਜੀਰੀਅਨ ਰੈਪਰ ਬਰਨਾ ਬੁਆਏ (Nigerian Rapper Burna Boy) ਨੇ ਇੱਕ ਵਾਰ ਫਿਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ,ਇਸ ਵਾਰ ਬਰਨਾ ਬੁਆਏ (Burna Boy) ਨੇ ਇਹ ਸ਼ਰਧਾਂਜਲੀ ਕਿਸੇ ਵੀ ਸਟੇਜ ‘ਤੇ ਨਹੀਂ ਦਿੱਤੀ,ਉਸ ਨੇ ਆਪਣੇ ਨਵੇਂ ਗੀਤ ‘ਚ ਸਿੱਧੂ ਨੂੰ ਰੈਸਟ ਇਨ ਪੀਸ (RIP) ਕਿਹਾ ਹੈ,ਨਾਈਜੀਰੀਅਨ ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ,ਬਰਨਾ ਬੁਆਏ (Burna Boy) ਇਸ ਗੀਤ ਦੇ ਦੂਜੇ ਪੈਰਾ ਵਿੱਚ ਗਾਉਂਦਾ ਹੈ-ਆਲ ਰਾਈਟ, RIP ਟੁ ਸਿੱਧੂ ਮੂਸੇਵਾਲਾ,ਇਸ ਦੇ ਨਾਲ ਹੀ ਗੀਤ ‘ਚ ਕੰਧ ‘ਤੇ ਸਿੱਧੂ ਮੂਸੇਵਾਲਾ (Sidhu Musewala) ਦੀ ਤਸਵੀਰ ਵੀ ਨਜ਼ਰ ਆ ਰਹੀ ਹੈ।
ਜਿਸ ‘ਤੇ The Legend Never Die ਵੀ ਲਿਖਿਆ ਹੋਇਆ ਹੈ,ਇਹ ਦਰਸਾਉਂਦਾ ਹੈ,ਕਿ ਇੰਟਰਨੈਸ਼ਨਲ ਸਿੰਗਰ (International Singer) ਦੇ ਦਿਲਾਂ ‘ਚ ਵੀ ਸਿੱਧੂ ਜ਼ਿੰਦਾ ਹੈ,ਪਹਿਲੀ ਵਾਰ ਨਹੀਂ ਹੈ ਜਦੋਂ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ,ਸਿੱਧੂ ਮੂਸੇਵਾਲਾ (Sidhu Musewala) ਦੇ ਕ.ਤਲ ਤੋਂ ਬਾਅਦ ਸਟੇਜ ਸ਼ੋਅ ਦੌਰਾਨ ਬਰਨਾ ਬੁਆਏ ਭਾਵੁਕ ਹੋ ਗਏ ਸਨ,ਸ਼ੋਅ ਦੌਰਾਨ RIP ਸਿੱਧੂ ਮੂਸੇਵਾਲਾ,ਬੋਲਦਿਆਂ ਉਹ ਰੋ ਪਏ ਸੀ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ,ਉਸਨੇ ਆਪਣੇ ਪੱਟ ਤੇ ਧਾਪ ਲਾ ਕੇ ਆਪਣਾ ਹੱਥ ਹਵਾ ਵਿੱਚ ਉੱਚਾ ਕੀਤਾ ਸੀ।
