ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 88.77 ਮੀਟਰ ਦੂਰ ਸੁੱਟਿਆ ਭਾਲਾ,ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ‘ਚ ਬਣਾਈ ਜਗ੍ਹਾ

0
110
ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 88.77 ਮੀਟਰ ਦੂਰ ਸੁੱਟਿਆ ਭਾਲਾ,ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ‘ਚ ਬਣਾਈ ਜਗ੍ਹਾ

SADA CHANNEL NEWS:-

NEW DELHI,25 AUG,(SADA CHANNEL NEWS):- ਜੈਵਲਿਨ ਥ੍ਰੋਅਰ ਨੀਰਜ ਚੋਪੜਾ (Javelin thrower Neeraj Chopra) ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 2023 (World Athletics Championships 2023) ਦੇ ਕੁਆਲੀਫਾਇੰਗ ਰਾਊਂਡ ਵਿਚ ਅੱਜ 88.77 ਮੀਟਰ ਥ੍ਰੋਅ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਨੀਰਜ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੈਰਿਸ ਓਲੰਪਿਕ ਦੀ ਸ਼ੁਰੂਆਤ 26 ਜੁਲਾਈ 2024 ਤੋਂ ਹੋਵੇਗੀ।ਹੰਗਰੀ ਦੇ ਬੁਡਾਪੇਸਟ ਵਿਚ ਜਾਰੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਨੇ ਕੁਆਲੀਫਾਇੰਗ ਰਾਊਂਡ ਦੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ 88.77 ਮੀਟਰ ਥ੍ਰੋਅ ਕੀਤਾ, ਜੋ ਉਨ੍ਹਾਂ ਦੇ ਸੀਜ਼ਨ ਦਾ ਬੈਸਟ ਵੀ ਹੈ। ਓਲੰਪਿਕ, ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਵਿਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ 25 ਸਾਲ ਦੇ ਨੀਰਜ ਚੋਪੜ ਡਾਇਮੰਡ ਲੀਗ ਚੈਂਪੀਅਨ ਵੀ ਹਨ।ਜੈਵਲਿਨ ਥ੍ਰੋਅਰ ਨੀਰਜ ਚੋਪੜਾ

ਦੇ ਫਾਈਨਲ ਲਈ ਕੁਆਲੀਫਾਈ ਹੋਣ ਦੇ ਨਾਲ ਹੀ ਭਾਰਤ ਨੂੰ ਇਸ ਚੈਂਪੀਅਨਸ਼ਿਪ ਵਿਚ ਤਮਗੇ ਦੀ ਉਮੀਦ ਵੀ ਵਧ ਗਈ ਹੈ ਕਿਉਂਕਿ ਹੁਣ ਤੱਕ ਕਿਸੇ ਭਾਰਤੀ ਖਿਡਾਰੀ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ (World Athletics Championships) ਵਿਚ ਗੋਲਡ ਨਹੀਂ ਜਿੱਤਿਆ ਹੈ। ਹਾਲਾਂਕਿ ਨੀਰਜ ਚੋਪੜਾ ਨੇ ਹੀ ਪਿਛਲੇ ਸਾਲ ਓਰੇਗਾਨ ਵਿਚ ਹੋਈ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 2022 ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਦੇ ਨਾਲ ਮੈਡਲ ਲਈ ਭਾਰਤ ਦੇ 19 ਸਾਲ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਸੀ।

LEAVE A REPLY

Please enter your comment!
Please enter your name here