ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ

0
263
ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ

SADA CHANNEL NEWS:-

SADA CHANNEL NEWS:- ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ (Apple iPhone) ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ ਹਨ,ਚੀਨੀ ਸਰਕਾਰ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਬਣੇ ਫ਼ੋਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ,ਵਾਲ ਸਟਰੀਟ ਜਰਨਲ (Wall Street Journal) ਨੇ ਆਪਣੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ,ਚੀਨ ਨੇ ਐਪਲ ਤੋਂ ਇਲਾਵਾ ਕਿਸੇ ਹੋਰ ਫੋਨ ਨਿਰਮਾਤਾ ਦਾ ਨਾਂ ਨਹੀਂ ਲਿਆ ਹੈ,ਅਜੇ ਤੱਕ ਐਪਲ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ,ਚੀਨ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਐਪਲ ਆਈਫੋਨ (Apple iPhone) ਦੀ ਵਰਤੋਂ ‘ਤੇ ਇਹ ਪਾਬੰਦੀ ਅਜਿਹੇ ਸਮੇਂ ‘ਚ ਲਗਾਈ ਹੈ ਜਦੋਂ ਕੰਪਨੀ 12 ਸਤੰਬਰ ਨੂੰ ਕੈਲੀਫੋਰਨੀਆ ‘ਚ ਵਾਂਡਰਲਸਟ ਈਵੈਂਟ (Wanderlust Event) ਆਯੋਜਿਤ ਕਰਨ ਜਾ ਰਹੀ ਹੈ,ਇਸ ਈਵੈਂਟ ‘ਚ ਐਪਲ iPhone 15 ਸੀਰੀਜ਼ ਦੇ ਨਾਲ Apple Watch Series 9 ਅਤੇ Apple Watch Ultra 2 ਨੂੰ ਵੀ ਲਾਂਚ ਕਰ ਸਕਦਾ ਹੈ।

LEAVE A REPLY

Please enter your comment!
Please enter your name here