
New York,12 Sep,(Sada Channel News):- ਅਮਰੀਕਾ ‘ਚ ਸਿੱਖ ਨੌਜਵਾਨ ਨੇ ਪੰਜਾਬੀਆਂ ਤੇ ਸਿੱਖਾਂ ਦਾ ਮਾਣ ਵਧਾਇਆ ਹੈ,ਸੈਕਰਾਮੈਂਟੋ (ਕੈਲੀਫੋਰਨੀਆ) (Sacramento (California)) ਤੋਂ ਗਿਆਨੀ ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਅੰਡਰ 21 ਹਾਕੀ ਟੀਮ (Under 21 Hockey Team) ਵਿਚ ਸਿਲੈਕਸ਼ਨ ਹੋਈ ਹੈ,ਗੁਰਕੀਰਤ ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿਚ ਖੇਡਦਾ ਸੀ,ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਪਰਿਵਾਰ ਦੀਆਂ ਅਰਦਾਸਾਂ ਸਦਕਾ ਇਹ ਮੁਕਾਮ ਹਾਸਲ ਕੀਤਾ,ਗਿਆਨੀ ਅਮਰਜੀਤ ਸਿੰਘ ਆਪ ਵੀ ਪੰਥ ਪ੍ਰਸਿੱਧ ਕਥਾਵਾਚਕ ਹਨ ਅਤੇ ਹੁਣ ਸੈਕਰਾਮੈਟੋ ਕੈਲੀਫੋਰਨੀਆ (Sacramento (California) ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ,ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ‘ਤੇ ਦੁਨੀਆ ਭਰ ਵਿਚੋਂ ਵਧਾਈ ਮਿਲ ਰਹੀ ਹੈ।
