ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ

0
139
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ

SADA CHANNEL NEWS:-

SADA CHANNEL NEWS:- ਸ਼ੂਟਿੰਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ,10 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ (Air Pistol Women’s Event) ਵਿੱਚ ਪਲਕ ਨੇ ਗੋਲਡ ਤੇ ਈਸ਼ਾ ਸਿੰਘ ਨੇ ਸਿਲਵਰ ਆਪਣੇ ਨਾਮ ਕੀਤਾ,ਇਸ ਦੌਰਾਨ ਪਲਕ ਨੇ ਏਸ਼ੀਅਨ ਗੇਮਜ਼ (Asian Games) ਵਿੱਚ ਨਵਾਂ ਰਿਕਾਰਡ ਵੀ ਬਣਾਇਆ,ਪਲਕ ਦਾ ਸਕੋਰ 242.1 ਦਾ ਰਿਹਾ,ਉੱਥੇ ਹੀ ਈਸ਼ਾ ਸਿੰਘ ਨੇ 239.7 ਦਾ ਸਕੋਰ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ ਤੇ ਸਿਲਵਰ ਮੈਡਲ (Silver Medal) ਆਪਣੇ ਨਾਮ ਕੀਤਾ,ਇਸ ਤੋਂ ਇਲਾਵਾ ਪਾਕਿਸਤਾਨ ਦੇ ਤਲਤ ਨੇ ਤੀਜੇ ਨੰਬਰ ‘ਤੇ ਰਹਿ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ,ਤਲਤ ਨੇ 218.2 ਦਾ ਸਕੋਰ ਕੀਤਾ,ਏਸ਼ੀਅਨ ਖੇਡਾਂ ਦਾ 6ਵਾਂ ਦਿਨ ਭਾਰਤ ਦੇ ਲਈ ਹੁਣ ਤੱਕ ਕਾਫ਼ੀ ਵਧੀਆ ਗੁਜ਼ਰਿਆ ਹੈ,ਦਿਨ ਦੀ ਸ਼ੁਰੂਆਤ ਵਿੱਚ ਹੀ ਭਾਰਤ ਦੇ ਖਾਤੇ ਵਿੱਚ 2 ਗੋਲਡ ਸਣੇ ਕੁੱਲ ਪੰਜ ਮੈਡਲ ਆ ਚੁੱਕੇ ਹਨ,ਦੋਵੇਂ ਹੀ ਗੋਲਡ ਸ਼ੂਟਿੰਗ (Gold Shooting) ਵਿੱਚ ਆਏ ਹਨ,ਪਹਿਲਾ ਗੋਲਡ ਪੁਰਸ਼ 50 ਮੀਟਰ ਰਾਇਫਲ ਟੀਮ ਨੇ ਜਿੱਤਿਆ,ਇਸ ਸਤੋਂ ਬਾਅਦ ਪਲਕ ਨੇ 10 ਮੀਟਰ ਪਿਸਟਲ ਦੇ ਸਿੰਗਲ ਈਵੈਂਟ ਵਿੱਚ ਗੋਲਡ ਆਪਣੇ ਨਾਮ ਕੀਤਾ,ਉੱਥੇ ਹੀ ਭਾਰਤ ਦੇ ਲਈ ਅੱਜ ਦਾ ਪਹਿਲਾ ਮੈਡਲ ਵੀ ਸ਼ੂਟਿੰਗ ਵਿੱਚ ਹੀ ਆਇਆ,ਜੋ ਈਸ਼ਾ,ਪਲਕ ਤੇ ਦੀਵਿਆ ਦੀ ਤਿੱਕੜੀ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਦਿਵਾਇਆ।

LEAVE A REPLY

Please enter your comment!
Please enter your name here