ਸਚਿਨ ਤੇਂਦੁਲਕਰ ਵਨਡੇ ਵਿਸ਼ਵ ਕੱਪ 2023 ਦੇ ਗਲੋਬਲ ਬ੍ਰਾਂਡ ਐਂਬੈਸੇਡਰ ਬਣਾਏ ਗਏ

0
70
ਸਚਿਨ ਤੇਂਦੁਲਕਰ ਵਨਡੇ ਵਿਸ਼ਵ ਕੱਪ 2023 ਦੇ ਗਲੋਬਲ ਬ੍ਰਾਂਡ ਐਂਬੈਸੇਡਰ ਬਣਾਏ ਗਏ

Sada Channel News:-

New Mumbai,04 Oct,(Sada Channel News):- ਸਚਿਨ ਤੇਂਦੁਲਕਰ ਵਨਡੇ ਵਿਸ਼ਵ ਕੱਪ 2023 (ODI World Cup 2023) ਦੇ ਗਲੋਬਲ ਬ੍ਰਾਂਡ ਐਂਬੈਸੇਡਰ (Global Brand Ambassador) ਬਣਾਏ ਗਏ ਹਨ,ICC ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ,ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ,ਸਚਿਨ ਤੇਂਦੁਲਕਰ ਇੱਥੇ ਟਰਾਫੀ ਲੈ ਕੇ ਪਹੁੰਚਣਗੇ,ਇਸ ਤੋਂ ਬਾਅਦ ਵਿਸ਼ਵ ਕੱਪ (World Cup) ਦਾ ਆਗਾਜ਼ ਹੋਵੇਗਾ,ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡਿਆ ਜਾਵੇਗਾ,ਦੋਵੇਂ ਟੀਮਾਂ 2019 ਵਿਸ਼ਵ ਕੱਪ ਦੀਆਂ ਫਾਇਨਲਿਸਟ ਹਨ,ਗਲੋਬਲ ਬ੍ਰਾਂਡ ਐਂਬੈਸੇਡਰ (Global Brand Ambassador) ਬਣਾਏ ਜਾਣ ਤੋਂ ਬਾਅਦ ਸਚਿਨ ਨੇ ਕਿਹਾ ਕਿ ਕਿ ਵਿਸ਼ਵ ਕੱਪ (World Cup) ਦੀ ਮੇਰੇ ਦਿਲ ‘ਚ ਖਾਸ ਥਾਂ ਰਹੀ ਹੈ,1987 ਵਿੱਚ ਬਾਲ ਬਾਯ ਤੋਂ ਲੈ ਕੇ 6 ਵਾਰ ਦੇਸ਼ ਦੀ ਅਗਵਾਈ ਕਰਨਾ ਤੇ 2011 ਵਿਸ਼ਵ ਕੱਪ (World Cup) ਜਿੱਤਣਾ ਮੇਰੇ ਲਈ ਸਭ ਤੋਂ ਮਾਣ ਵਾਲਾ ਪਲ ਰਿਹਾ ਹੈ,ਭਾਰਤ ਵਿੱਚ ਹੋ ਰਹੇ ਵਿਸ਼ਵ ਕੱਪ (World Cup) ਵਿੱਚ ਇੰਨੀਆਂ ਟੀਮਾਂ ਤੇ ਖਿਡਾਰੀ ਮਜ਼ਬੂਤੀ ਨਾਲ ਲੜਨ ਵਾਲੇ ਹਨ,ਮੈਂ ਇਸ ਟੂਰਨਾਮੈਂਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ,ਮੈਨੂੰ ਉਮੀਦ ਹੈ ਕਿ ਇਹ ਐਡੀਸ਼ਨ ਬੱਚਿਆਂ ਨੂੰ ਖੇਡਾਂ ਵਿੱਚ ਆਉਣ ਅਤੇ ਦੇਸ਼ ਦੀ ਅਗਵਾਈ ਕਰਨ ਦੀ ਪ੍ਰੇਰਣਾ ਦੇਵੇਗਾ।

LEAVE A REPLY

Please enter your comment!
Please enter your name here