ਏਸ਼ੀਆ ਖੇਡਾਂ 2023 ਵਿਚ ਸੋਨ ਤਮਗਾ ਜਿੱਤ ਕੇ ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਭਾਰਤੀ ਹਾਕੀ ਟੀਮ ਦਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ੋਰਦਾਰ ਸਵਾਗਤ ਕੀਤਾ

0
143
ਏਸ਼ੀਆ ਖੇਡਾਂ 2023 ਵਿਚ ਸੋਨ ਤਮਗਾ ਜਿੱਤ ਕੇ ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਭਾਰਤੀ ਹਾਕੀ ਟੀਮ ਦਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ੋਰਦਾਰ ਸਵਾਗਤ ਕੀਤਾ

Sada Channel News:-

Amritsar,11 Oct,(Sada Channel News):- ਏਸ਼ੀਆ ਖੇਡਾਂ 2023 (Asia Games 2023) ਵਿਚ ਸੋਨ ਤਮਗਾ ਜਿੱਤ ਕੇ ਅੱਜ ਅੰਮ੍ਰਿਤਸਰ ਏਅਰਪੋਰਟ (Amritsar Airport) ਪਹੁੰਚੀ ਭਾਰਤੀ ਹਾਕੀ ਟੀਮ (Indian Hockey Team) ਦਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ੋਰਦਾਰ ਸਵਾਗਤ ਕੀਤਾ,ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ,ਵਿਧਾਇਕ ਅਜੇ ਗੁਪਤਾ,ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ (Commissioner of Police Naunihal Singh) ਨੇ ਹਾਕੀ ਦੀ ਦੁਨੀਆ ਵਿਚ 72 ਸਾਲ ਪੁਰਾਣੇ ਰਿਕਾਰਡ ਤੋੜਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ,ਡੀਸੀ ਤਲਵਾੜ ਨੇ ਏਅਰਪੋਰਟ ਪਹੁੰਚਣ ‘ਤੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਜਰਮਨਜੀਤ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਦਾ ਸਵਾਗਤ ਕੀਤਾ,ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਪਹੁੰਚੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਖਿਡਾਰੀਆਂ ਨੂੰ ਫੁੱਲ ਭੇਟ ਕੀਤੇ।

DC ਅਮਿਤ ਤਲਵਾੜ ਨੇ ਕਿਹਾ ਕਿ ਚੀਨ ਵਿਚ ਏਸ਼ੀਅਨ ਗੇਮਸ 2023 (Asian Games 2023) ਵਿਚ ਪੰਜਾਬ ਦੇ ਖਿਡਾਰੀਆਂ ਨੇ ਪਿਛਲੇ 72 ਸਾਲਾਂ ਦਾ ਰਿਕਾਰਡ ਤੋੜਿਆ ਹੈ,ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਤਹਿਤ ਪਹਿਲੀ ਵਾਰ ਏਸ਼ੀਅਨ ਗੇਮਸ 2023 (Asian Games 2023) ਵਿਚ ਹਿੱਸਾ ਲੈਣ ਵਾਲੇ 48 ਪੰਜਾਬੀ ਖਿਡਾਰੀਆਂ ਦੀ ਤਿਆਰੀ ਲਈ ਪ੍ਰਤੀ ਖਿਡਾਰੀ 8 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 4 ਕਰੋੜ 64 ਲੱਖ ਰੁਪਏ ਦੀ ਧਨ ਰਾਸ਼ੀ ਦਿੱਤੀ ਗਈ,ਉਨ੍ਹਾਂ ਕਿਹਾ ਕਿ ਹਾਕੀ ਵਿਚ ਚੌਥੀ ਵਾਰ ਏਸ਼ੀਅਨ ਗੇਮਸ 2023 (Asian Games 2023) ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ (Indian Hockey Team) ਵਿਚ ਕਪਤਾਨ ਹਰਮਨਪ੍ਰੀਤ ਸਿੰਘ ਸਣੇ ਕੁੱਲ 10 ਖਿਡਾਰੀ ਪੰਜਾਬ ਤੋਂ ਸਨ,ਉੁਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਇਨਾਮ ਦੇਵੇਗੀ।

LEAVE A REPLY

Please enter your comment!
Please enter your name here