ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ‘ਤੇ ਕੀਤੀ ਸਖਤੀ,50 ਫੀਸਦੀ ਵੀਜ਼ਾ ਹੋ ਰਹੇ ਰਿਜੈਕਟ

0
106
ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ‘ਤੇ ਕੀਤੀ ਸਖਤੀ,50 ਫੀਸਦੀ ਵੀਜ਼ਾ ਹੋ ਰਹੇ ਰਿਜੈਕਟ

Sada Channel News:-

Chandigarh,02 December,(Sada Channel News):- ਆਸਟ੍ਰੇਲੀਆ (Australian) ਨੇ ਵੀ ਪੰਜਾਬੀ ਵਿਦਿਆਰਥੀਆਂ ‘ਤੇ ਵੀ ਸਖਤੀ ਕਰ ਦਿੱਤੀ ਹੈ,ਹਾਲਾਤ ਇਹ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਵੀਜ਼ਾ ਰਿਫਿਊਜ਼ ਹੋਣ ਲੱਗਾ ਹੈ,ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਤੋਂ +2 ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਤਾਂ ਵੀਜ਼ਾ ਨਾ ਦੇ ਬਰਾਬਰ ਦਿੱਤਾ ਜਾ ਰਿਹਾ ਹੈ,ਹਾਲਾਤ ਇਹ ਹਨ ਕਿ ਆਸਟ੍ਰੇਲੀਅਨ ਯੂਨੀਵਰਸਿਟੀ (Australian University) ਨੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਤੋਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਫਰ ਲੈਟਰ ਤੱਕ ਦੇਣਾ ਬੰਦ ਕਰ ਦਿੱਤਾ ਹੈ।

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਰਕਾਰੀ ਸਕੂਲ ਵਿਚ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਨਾ ਇਕ ਸੁਪਣਾ ਬਣ ਕੇ ਰਹਿ ਗਿਆ ਹੈ,ਜੇਕਰ ਪੰਜਾਬ ਸਕੂਲ ਤੋਂ ਸਿੱਖਿਆ ਲੈਣ ਵਾਲੇ ਵਿਦਿਆਰਥੀ ਨੂੰ ਆਫਰ ਲੈਟਰ (Offer Letter) ਮਿਲ ਜਾਂਦਾ ਹੈ ਤਾਂ ਉਸ ਨੂੰ ਮੌਖਿਕ ਇੰਟਰਵਿਊ ਵਿਚ ਫੇਲ ਕਰ ਦਿੱਤਾ ਜਾਂਦਾ ਹੈ,ਪੰਜਾਬ ਸਕੂਲ ਤੋਂ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਸਫਰ ਰੇਟ ਜ਼ੀਰੋ ਫੀਸਦੀ ਹੈ।

ਦੱਸ ਦੇਈਏ ਕਿ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਜੀਟੀਈ ਕਲੀਅਰ (GTE Clear) ਕਰਨਾ ਪੈਂਦਾ ਹੈ,ਇਸ ਵਿਚ ਐੱਸਓਪੀ,ਫਾਈਨਾਂਸ ਡਾਕੂਮੈਂਟ,ਮੌਖਿਕ ਇੰਟਰਵਿਊ ਸ਼ਾਮਲ ਹੈ,ਇਨ੍ਹਾਂ ਤਿੰਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੈ,ਪਿਛਲੇ ਕੁਝ ਸਮੇਂ ਤੋਂ ਪੰਜਾਬ ਸਕੂਲ ਤੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਵਿਚ ਹੀ ਝਟਕਾ ਮਿਲ ਜਾਂਦਾ ਹੈ,ਉਨ੍ਹਾਂ ਨੂੰ ਕੋਈ ਯੂਨੀਵਰਸਿਟੀ ਆਫਰ ਲੈਟਰ ਹੀ ਨਹੀਂ ਦਿੰਦੀ ਭਾਵੇਂ ਉਸ ਦੇ 90 ਫੀਸਦੀ ਨੰਬਰ ਆਏ ਹੋਣ,ਪੰਜਾਬ ਵਿਚ ਪਿਛਲੇ ਸਾਲ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਦੇ ਲਗਭਗ ਸੀ ਪਰ ਇਸ ਸਾਲ 7000 ਦਾ ਅੰਕੜਾ ਵੀ ਛੂਹ ਨਹੀਂ ਸਕੀ ਹੈ,ਇਹ 7,000 ਵੀ ਸੀਬੀਐੱਈ ਬੋਰਡ (CBIE Board) ਤੋਂ ਪੜ੍ਹੇ ਹੋਏ ਹਨ।

ਪੰਜਾਬ ਦੇ ਵਿਦਿਆਰਥੀ ਲਾਟਰੋਬ,ਡਿਕੇਨ,ਸੈਂਟਰਲ ਕਵੀਨਲੈਂਡ ਯੂਨੀਵਰਸਿਟੀ,ਵਿਕਟੋਰੀਆ,ਰਾਇਲ ਮੈਲਬੋਰਨ ਇੰਸਟੀਚਿਊਟ ਆਫ ਟੈਕਨਾਲੋਜੀ,ਨਿਊਸਾਊਥ ਵੇਲਸ,ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਕਰਨ ਲਈ ਜਾਂਦੇ ਹਨ,ਗੁਰਦਾਸਪੁਰ ਦੇ ਰਹਿਣ ਵਾਲੇ ਇਕ ਵਿਦਿਆਰਥੀ ਜਿਸ ਨੇ 10ਵੀਂਦੀ ਪ੍ਰੀਖਿਆ ਸੀਬੀਐੱਸਬੀ ਤੋਂ ਪਾਸ ਕੀਤੀ ਸੀ ਤੇ ਬਾਅਦ ਵਿਚ +2 ਦੀ ਪ੍ਰੀਖਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਕੀਤੀ ਸੀ,ਉਸ ਨੂੰ ਸਿਡਨੀ ਨੇ ਆਫਰ ਲੈਟਰ ਹੀ ਨਹੀਂ ਦਿੱਤਾ।

LEAVE A REPLY

Please enter your comment!
Please enter your name here