P. H. D. C. C. I. ਦੁਆਰਾ ਕਰਵਾਏ ਜਾ ਰਹੇ 17ਵੇਂ ਪਾਈਟੈਕਸ ਦਾ ਕੀਤਾ ਉਦਘਾਟਨ

0
97
P. H. D. C. C. I. ਦੁਆਰਾ ਕਰਵਾਏ ਜਾ ਰਹੇ 17ਵੇਂ ਪਾਈਟੈਕਸ ਦਾ ਕੀਤਾ ਉਦਘਾਟਨ

Sada Channel News:-

Amritsar Sahib,07 Dec,(Sada Channel News):- ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ (Minister Anmol Gagan Mann) ਨੇ ਕਿਹਾ ਹੈ ਕਿ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿੱਚ ਈਕੋ-ਟੂਰਿਜ਼ਮ, ਐਡਵੈਂਚਰ ਅਤੇ ਵਾਟਰ ਸਪੋਰਟਸ ਅਤੇ ਸੈਰ-ਸਪਾਟੇ ਨੂੰ ਸਮੁੱਚੇ ਤੌਰ ’ਤੇ ਵਿਕਸਤ ਕਰਨਾ ਹੈ। ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਭਵਿੱਖ ਵਿੱਚ ਮਿਸਾਲੀ ਨਤੀਜੇ ਸਾਹਮਣੇ ਆਉਣਗੇ। ਮੰਤਰੀ ਅਨਮੋਲ ਗਗਨ ਮਾਨ ਅੱਜ ਇੱਥੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 17ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਰਸਮੀ ਉਦਘਾਟਨ ਮੌਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ। ਉਨਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਕਦੇ ਵੀ ਸਨਅਤਕਾਰਾਂ ਨੂੰ ਇਨੀਂ ਸਹੂਲਤਾਂ ਨਹੀਂ ਮਿਲੀਆਂ ਸਨ,ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Cabinet Minister Anmol Gagan Mann) ਨੇ ਕਿਹਾ ਕਿ ਪੰਜਾਬ ਵਿੱਚ ਫੋਕਲ ਪੁਆਂਇਟਾਂ ਦੇ ਸੁਧਾਰ ਲਈ ਵਿਸ਼ੇਸ ਯੋਜਨਾ ਉਲੀਕੀ ਗਈ ਹੈੇ। ਜਿਸਦੇ ਤਹਿਤ 1150 ਕਰੋੜ ਰੁਪਏ ਖਰਚ ਕਰਕੇ ਇਨ੍ਹਾਂ ਫੋਕਲ ਪੁਆਂਇਟਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਪੰਜਾਬ ਵਿੱਚ ਫੋਕਲ ਪੁਆਂਇਟਾਂ ਦਾ ਸੁਧਾਰ ਕਰਕੇ ਸਨਅਤਕਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕਿਹਾ ਕਿ ਪੰਜਾਬ ਸਰਕਾਰ ਦੀ ਉਦਯੋਗ ਪੱਖੀ ਨੀਤੀਆਂ ਕਾਰਨ ਹੁਣ ਤੱਕ ਸੂਬੇ ਵਿੱਚ ਕਈ ਵੱਡੇ ਸਨਅਤੀ ਘਰਾਣੇ ਆਪਣੇ ਉਦਯੋਗ ਸਥਾਪਿਤ ਕਰ ਚੁੱਕੇ ਹਨ ਅਤੇ ਕੇਵਲ ਦੋ ਸਾਲ ਵਿੱਚ 60 ਹਜਾਰ ਕਰੋੜ ਦਾ ਪੂੰਜੀ ਨਿਵੇਸ਼ ਪੰਜਾਬ ਵਿੱਚ ਆ ਚੁੱਕਿਆ ਹੈ।

LEAVE A REPLY

Please enter your comment!
Please enter your name here