ਹਿੰਦੂ ਵਿਕਾਸ ਪਰਿਸ਼ਦ ਨੇਤਾ ਵਿਕਾਸ ਬੱਗਾ ਦੇ ਕਤਲ ਕਾਂਡ ਵਿੱਚ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਪੂਰਾ,ਅੱਜ ਮੁੜ ਪੁਲਿਸ ਪ੍ਰਸ਼ਾਸਨ ਵੱਲੋਂ ਮਾਣਯੋਗ ਅਦਾਲਤ ਨੰਗਲ ਵਿੱਚ ਪੇਸ਼ ਕੀਤਾ ਗਿਆ

0
40
ਹਿੰਦੂ ਵਿਕਾਸ ਪਰਿਸ਼ਦ ਨੇਤਾ ਵਿਕਾਸ ਬੱਗਾ ਦੇ ਕਤਲ ਕਾਂਡ ਵਿੱਚ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਪੂਰਾ,ਅੱਜ ਮੁੜ ਪੁਲਿਸ ਪ੍ਰਸ਼ਾਸਨ ਵੱਲੋਂ ਮਾਣਯੋਗ ਅਦਾਲਤ ਨੰਗਲ ਵਿੱਚ ਪੇਸ਼ ਕੀਤਾ ਗਿਆ

Sada Channel News:-

Nangal,23, April,(Sada Channel News):- ਹਿੰਦੂ ਵਿਕਾਸ ਪਰਿਸ਼ਦ ਨੇਤਾ ਵਿਕਾਸ ਬੱਗਾ ਦੇ ਕਤਲ ਕਾਂਡ ਵਿੱਚ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਮੁੜ ਪੁਲਿਸ ਪ੍ਰਸ਼ਾਸਨ ਵੱਲੋਂ ਮਾਣਯੋਗ ਅਦਾਲਤ ਨੰਗਲ ਵਿੱਚ ਪੇਸ਼ ਕੀਤਾ ਗਿਆ । ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਦੋਸ਼ੀਆਂ ਦਾ ਸੱਤ ਦਿਨਾਂ ਦਾ ਹੋਰ ਰਿਮਾਂਡ ਹਾਸਿਲ ਹੋਇਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਬੱਗਾ ਦੇ ਕਤਲਕਾਂਡ ਵਿੱਚ ਪਹਿਲਾਂ ਦੋ ਦੋਸ਼ੀ ਫੜੇ ਗਏ ਸਨ ਜਿਨਾਂ ਨੂੰ ਮਾਣਯੋਗ ਅਦਾਲਤ ਨੇ ਛੇ ਦਿਨਾਂ ਦੇ ਰਿਮਾਂਡ ਤੇ ਭੇਜਿਆ ਸੀ । ਜਿਨਾਂ ਤੋਂ ਪੁੱਛਗਿਸ਼ ਦੌਰਾਨ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਫੜਿਆ ਗਿਆ ਹੈ। ਤੇ ਉਹਨਾਂ ਨੂੰ ਵੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਹੁਣ ਇਹਨਾਂ ਸਾਰਿਆਂ ਨੂੰ ਸੱਤ ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ। ਉਹਨਾਂ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਫੜਿਆ ਗਿਆ ਹੋਰ ਦੋਸ਼ੀਆਂ ਵਿਚੋ ਇੱਕ ਨੌਜਵਾਨ ਨਵਾਂ ਸ਼ਹਿਰ ਦੇ ਪਿੰਡ ਪੰਨੂ ਮਾਜਰਾ ਦਾ ਰਹਿਣ ਵਾਲਾ ਹੈ। ਜਿਸ ਦਾ ਨਾਂ ਗੁਰਪ੍ਰੀਤ ਉਰਫ ਗੁਰਾ ਹੈ ਉਸ ਕੋਲੋਂ 32 ਬੋਰ ਦਾ ਪਿਸਟਲ ਤੇ ਸੱਤ ਕਾਰਤੂਸ ਬਰਾਮਦ ਹੋਏ ਹਨ ।

LEAVE A REPLY

Please enter your comment!
Please enter your name here