

GURDASPUR,(SADA CHANNEL):- ਪੰਜਾਬੀ ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ,ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ,ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੇ ਰਹਿਣ ਵਾਲੇ ਪੁੱਤ ਨੇ ਹਾਸਲ ਕੀਤੀ,ਗੁਰਦਾਸਪੁਰ (Gurdaspur) ਦੇ ਸੁਖਮਨਪ੍ਰੀਤ ਸਿੰਘ ਨੇ ਕੈਨੇਡਾ (Canada) ਵਿੱਚ ਅੰਡਰ ਹਾਕੀ ਟੀਮ (Under Hockey Team) ਦਾ ਕਪਤਾਨ ਬਣ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ,ਇਸ ਨਾਲ ਉਸ ਦੇ ਪਰਿਵਾਰ ਦੇ ਨਾਲ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ,ਕਿ ਇੱਕ ਪੰਜਾਬੀ ਮੁੰਡਾ ਗੋਰਿਆਂ ਦੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
