
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਸਰਕਾਰ ਯਤਨਸ਼ੀਲ -ਹਰਜੋਤ ਬੈਂਸ
ਪੰਜਾਬ ਵਿੱਚ ਡਾਕਟਰਾਂ ਦੀ ਕਮੀ ਜਲਦ ਹੋਵੇਗੀ ਪੂਰੀ-ਚੇਤਨ ਸਿੰਘ ਜੋੜਾਮਾਜਰਾ
ਨੰਗਲ 13 ਅਗਸਤ Sada ਚੈਨਲ:- ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਸਿੱਖਿਆ ਅਤੇ ਸਿਹਤ ਸੁਧਾਰ ਲਈ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਨੰਗਲ ਵਿਚ 75ਵੀ ਅਜਾਦੀ ਦੀ ਵਰੇਗੰਢ ਮੌਕੇ 100 ਫੁੱਟ ਉੱਚਾ ਝੰਡਾ ਲਹਿਰਾਇਆ ਜਾਵੇਗਾ ਅਤੇ ਹਲਕੇ ਵਿਚ ਤਿੰਨ ਆਮ ਆਦਮੀ ਕਲੀਨਿਕ ਅਜਾਦੀ ਦਿਹਾੜੇ ਮੌਕੇ ਲੋਕ ਅਰਪਣ ਕੀਤੇ ਜਾਣਗੇ।ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸਬ ਡਵੀਜਨ ਹਸਪਤਾਲ ਨੰਗਲ ਦਾ ਵਿਸੇਸ ਦੌਰਾ ਕਰਨ ਉਪਰੰਤ ਕੀਤਾ।
ਉਨ੍ਹਾਂ ਦੇ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਿਸੇਸ ਤੌਰ ਤੇ ਇਥੇ ਪੁੱਜੇ ਸਨ, ਦੋਵੇ ਕੈਬਨਿਟ ਮੰਤਰੀ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿਚ ਗਏ, ਮਰੀਜ਼ਾ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਅਤੇ ਹਸਪਤਾਲ ਵਿਚ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਕਿਹਾ ਕਿ ਸਿਹਤ ਸਹੂਲਤਾਂ ਵਿਚ ਜਲਦੀ ਹੀ ਵੱਡੇ ਸੁਧਾਰ ਹੋਣ ਜਾ ਰਹੇ ਹਨ, ਆਮ ਆਦਮੀ ਕਲੀਨਿਕ ਖੁੱਲਣ ਨਾਲ ਹਸਪਤਾਲ ਦੀ ਓ.ਪੀ.ਡੀ ਤੇ ਭਾਰ ਘਟੇਗਾ, ਹਸਪਤਾਲ ਹੁਣ ਰੈਫਰ ਕੇਂਦਰ ਨਹੀ ਬਣਨਗੇ। ਇਥੇ ਮਾਹਰ ਡਾਕਟਰ ਤੈਨਾਂਤ ਹੋਣਗੇ, ਅਧੁਨਿਕ ਮਸ਼ੀਨਰੀ ਸਥਾਪਿਤ ਹੋਵੇਗੀ ਤੇ ਮਰੀਜਾ ਦਾ ਸੁਚਾਰੂ ਇਲਾਜ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ, ਸਗੋਂ ਆਮ ਲੋਕਾਂ ਨਾਲ ਧੋਖਾ ਕੀਤਾ ਹੈ, ਸਾਡੀ ਸਰਕਾਰ ਹਰ ਖੇਤਰ ਵਿਚ ਜਿਕਰਯੋਗ ਉਪਲੱਬਧੀਆਂ ਹਾਸਲ ਕਰ ਰਹੀ ਹੈ।ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ 31 ਅਗਸਤ ਤੱਕ ਸਰਕਾਰੀ ਹਸਪਤਾਲਾ ਦੇ ਬਾਹਰ ਉਪਲੱਬਧ ਲਗਭਗ 245 ਦਵਾਈਆ ਦੀ ਸੂਚੀ ਅਤੇ ਹਸਪਤਾਲ ਵਿਚ ਹੋਣ ਵਾਲੇ ਮੈਡੀਕਲ ਟੈਸਟ ਦੀ ਸੂਚੀ ਚਸਪਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੈਡੀਕਲ ਸਿੱਖਿਆ ਵਿਚ ਸੁਧਾਰ ਲਈ ਪੰਜਾਬ ਸਰਕਾਰ 16 ਮੈਡੀਕਲ ਕਾਲਜ ਖੋਲ ਰਹੀ ਹੈ, ਜਿੱਥੇ ਮੈਡੀਕਲ ਸਿੱਖਿਆ ਨੂੰ ਵਪਾਰ ਨਹੀ ਸਗੋਂ ਸੇਵਾ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਦੇਸ਼ਾ ਵਿਚ ਜਾ ਕੇ ਸਿਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਆਪਣੇ ਸੂਬੇ ਵਿਚ ਹੀ ਮੈਡੀਕਲ ਸਿੱਖਿਆ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਰਕਿਰਿਆ ਪੂਰੀ ਹੋਣ ਨੂੰ ਸਮਾ ਲੱਗਦਾ ਹੈ, ਸਾਡੀ ਸਰਕਾਰ ਦੀ ਨੀਅਤ ਬਿਲਕੁਲ ਸਾਫ ਹੈ, ਉਨ੍ਹਾਂ ਨੇ ਕਿਹਾ ਕਿ ਸਾਰੇ ਹਸਪਤਾਲਾ ਦਾ ਦੌਰਾ ਕਰਕੇ ਜਮੀਨੀ ਹਕੀਕਤ ਤੋ ਜਾਣਕਾਰੀ ਲਈ ਹੈ, ਜਲਦੀ ਹੀ ਵਿਸੇਸ ਮੀਟਿੰਗ ਕਰਕੇ ਸਾਰੀਆਂ ਕਮੀਆਂ ਦੂਰ ਕਰਾਂਗੇ। ਇਸ ਮੌਕੇ ਕਮਿੱਕਰ ਸਿੰਘ ਡਾਢੀ ਜਿਲ੍ਹਾ ਯੂਥ ਪ੍ਰਧਾਨ, ਡਾ.ਸੰਜੀਵ ਗੌਤਮ, ਪ੍ਰਵੀਨ ਅੰਸਾਰੀ, ਦੀਪਕ ਸੋਨੀ ਭਨੂਪਲੀ, ਸਤੀਸ਼ ਚੋਪੜਾ,ਜਸਪ੍ਰੀਤ ਜੇ.ਪੀ,ਕੈਪਟਨ ਗੁਰਨਾਮ ਸਿੰਘ, ਸਰਬਜੀਤ ਭਟੋਲੀ, ਸਿਵਲ ਸਰਜਨ ਪਰਮਿੰਦਰ ਕੁਮਾਰ, ਐਸ.ਐਮ.ਓ ਨਰੇਸ਼ ਕੁਮਾਰ, ਡੀ.ਐਸ.ਪੀ ਸਤੀਸ ਕੁਮਾਰ, ਐਸ.ਐਚ.ਓ ਦਾਨਸਵੀਰ ਸਿੰਘ, ਜਸਵਿੰਦਰ ਸਿੰਘ ਸੈਣੀ, ਮੁਕੇਸ ਵਰਮਾ,ਸੁਨੀਤਾ, ਹੈਪੀ ਰੰਧਾਵਾ, ਰਾਹੁਲ, ਸੁਰਿੰਦਰ ਸਿੰਘ,ਸੁਦਰਸ਼ਨ ਚੋਧਰੀ, ਵਿਨਾਲ ਸ਼ਰਮਾ ਆਦਿ ਹਾਜਰ ਸਨ।
