ਮਨੀਸ਼ਾ ਰਾਣਾ ਆਈ.ਏ.ਐਸ ਅਜਾਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਲਹਿਰਾਉਣਗੇ ਰਾਸ਼ਟਰੀ ਝੰਡਾ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵਿਖੇ ਹੋਵੇਗਾ ਉਪ ਮੰਡਲ ਪੱਧਰ ਦਾ ਅਜਾਦੀ ਦਿਵਸ ਸਮਾਰੋਹ

0
24
ਮਨੀਸ਼ਾ ਰਾਣਾ ਆਈ.ਏ.ਐਸ ਅਜਾਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਲਹਿਰਾਉਣਗੇ ਰਾਸ਼ਟਰੀ ਝੰਡਾ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵਿਖੇ ਹੋਵੇਗਾ ਉਪ ਮੰਡਲ ਪੱਧਰ ਦਾ ਅਜਾਦੀ ਦਿਵਸ ਸਮਾਰੋਹ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 14 ਅਗਸਤ (SADA CHANNEL):- ਅਜਾਦੀ ਦਿਹਾੜੇ ਦੀ 75ਵੀ ਵਰੇਗ੍ਹੰਢ ਦੇ ਸਮਾਰੋਹ ਉਪ ਮੰਡਲ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵਿਖੇ ਹੋਣਗੇ। ਜਿੱਥੇ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਸਮਾਰੋਹ ਦੀਆਂ ਪੰਜ ਅਗਸਤ ਤੋ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਲਈ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ ਹੈ, ਗਿੱਧਾ ਅਤੇ ਭੰਗੜਾ ਸਮਾਰੋਹ ਦਾ ਵਿਸੇਸ ਅਕਰਸ਼ਣ ਹੋਣਗੇ। ਪੀ.ਟੀ.ਸ਼ੋਅ, ਪਰੇਡ ਅਤੇ ਮਾਰਚ ਪਾਸਟ ਲਈ ਟੀਮਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਜਾਦੀ ਦੇ ਅਮ੍ਰਿਤ ਮਹਾਂਉਤਸਵ 75ਵੇ ਅਜਾਦੀ ਦਿਹਾੜੇ ਦੀ ਵਰੇਗ੍ਹੰਢ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਸ਼ਾਨਦਾਰ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਹੋਵੇਗੀ। ਪ੍ਰਸਾਸਨ ਵੱਲੋ ਸਾਰੀਆ ਤਿਆਰੀਆ ਮੁਕੰਮਲ ਕੀਤੀਆ ਜਾ ਚੁੱਕੀਆ ਹਨ।

LEAVE A REPLY

Please enter your comment!
Please enter your name here