ਵਿਰਾਸਤ ਏ ਖਾਲਸਾ ਵਿਚ ਬਟਵਾਰੇ ਦੀ ਭਿਆਨਕਤਾ ਯਾਦ ਦਿਵਸ ਮਨਾਇਆ ਸ਼ਹੀਦਾ ਦੇ ਪਰਿਵਾਰਾ ਯਾਦਗਾਰੀ ਤਸਵੀਰਾ ਕੀਤੀਆ ਭੇਂਟ ਬਟਵਾਰੇ ਦੌਰਾਨ ਜਾਨਾਂ ਗਵਾਉਣ ਵਾਲੇ ਸ਼ਹੀਦ ਸੈਨਿਕਾ ਨੂੰ ਕੀਤਾ ਯਾਦ

0
314
ਵਿਰਾਸਤ ਏ ਖਾਲਸਾ ਵਿਚ ਬਟਵਾਰੇ ਦੀ ਭਿਆਨਕਤਾ ਯਾਦ ਦਿਵਸ ਮਨਾਇਆ ਸ਼ਹੀਦਾ ਦੇ ਪਰਿਵਾਰਾ ਯਾਦਗਾਰੀ ਤਸਵੀਰਾ ਕੀਤੀਆ ਭੇਂਟ ਬਟਵਾਰੇ ਦੌਰਾਨ ਜਾਨਾਂ ਗਵਾਉਣ ਵਾਲੇ ਸ਼ਹੀਦ ਸੈਨਿਕਾ ਨੂੰ ਕੀਤਾ ਯਾਦ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 14 ਅਗਸਤ (SADA CHANNEL):- ਭਾਰਤ-ਪਾਕਿਸਤਾਨ ਵੰਡ ਮੌਕੇ ਵਾਪਰੇ ਦੁਖਾਂਤ ਨੂੰ ਯਾਦ ਕਰਦਿਆਂ ਅੱਜ ਵਿਰਾਸਤ ਏ ਖਾਲਸਾ ਵਿਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ। ਜਿਸ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ।1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ ਵਿੱਚ ਜਾਨਾਂ ਗੁਵਾਉਣ ਵਾਲੇ ਪੰਜਾਬੀਆਂ ਨੂੰ ਯਾਦ ਕਰਨ ਲਈ ਅੱਜ ਵਿਰਾਸਤ ਏ ਖਾਲਸਾ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਸਬੰਧੀ ਵਿਸ਼ੇਸ਼ ਸਮਾਗਮ ਹੋਇਆ।


ਇਸ ਮੌਕੇ ਤਹਿਸੀਲਦਾਰ ਅਮ੍ਰਿਤਵੀਰ ਸਿੰਘ ਨੇ ਸਹੀਦ ਸੈਨਿਕਾ ਅਤੇ ਅਜਾਦੀ ਘੁਲਾਟੀਏ ਦੇ ਪਰਿਵਾਰਾ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਜਿਥੇ ਸਮੂਹ ਦੇਸ਼ ਵਾਸੀ 15 ਅਗਸਤ ਨੂੰ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ, ਓਥੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ 14 ਅਗਸਤ ਨੂੰ ਬਟਵਾਰੇ ਦੀ ਭਿਆਨਕਤਾ ਯਾਦ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨ 1947 ਦੀ ਵੰਡ ਵੇਲੇ ਲੱਖਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ ਜਦਕਿ ਬਹੁਤ ਵੱਡੀ ਅਬਾਦੀ ਨੂੰ ਆਪਣੇ ਘਰਾਂ ਤੋਂ ਉੱਜੜ ਕੇ ਦੂਜੀਆ ਥਾਵਾ ਤੇ ਜਾਣਾ ਪਿਆ ਸੀ।

ਵੰਡ ਦੇ ਉਸ ਦੁਖਾਂਤ ਨੂੰ ਯਾਦ ਕਰਨ ਲਈ ਅੱਜ ‘ਬਟਵਾਰੇ ਦੀ ਭਿਆਨਕਤਾ’ ਬਾਰੇ ਨਵੀ ਪੀੜ੍ਹੀ ਨੂੰ ਜਾਣਕਾਰੀ ਦੇਣੀ ਬੇਹੱਦ ਜਰੂਰੀ ਹੈ। ਅਜਾਦੀ ਪ੍ਰਾਪਤ ਕਰਨ ਲਈ ਸਾਡੇ ਬਹਾਦੁਰ ਸੈਨਿਕਾ, ਦੇਸ਼ ਭਗਤਾਂ ਤੇ ਅਜਾਦੀ ਦੇ ਪ੍ਰਵਾਨੀਆਂ ਨੇ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਕੀਤੀ ਗਈ ਤਾਂ ਇਸ ਮੌਕੇ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਬੇਘਰ ਹੋਣਾ ਪਿਆ ਸੀ ਅਤੇ ਸਭ ਤੋਂ ਭਿਆਨਕ ਬਹੁਤ ਸਾਰੇ ਲੋਕਾਂ ਦੀ ਬੇਕਸੂਰ ਲੋਕਾਂ ਦੀ ਵੰਡ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਿਥੇ ਅਜ਼ਾਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਓਥੇ ਬਟਵਾਰੇ ਸਮੇਂ ਆਪਣੀਆਂ ਜਾਨਾਂ ਗੁਵਾਉਣ ਵਾਲੇ ਸ਼ਹੀਦਾ ਤੇ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ।


ਇਸ ਮੌਕੇ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਵਿਰਾਸਤ ਏ ਖਾਲਸਾ ਵਿਚ ‘ਬਟਵਾਰੇ ਦੀ ਭਿਆਨਕਤਾ’ ਨੂੰ ਦਰਸਾਉਦੇ ਪ੍ਰੋਗਰਾਮ ਉਲੀਕੇ ਗਏ। ਇਸ ਮੌਕੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦ ਸੈਨਿਕਾ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਦਰਪੇਸ਼ ਮੁਸ਼ਕਿਲਾ ਬਾਰੇ ਵੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਪਰਮਜੀਤ ਕੌਰ ਪਤਨੀ ਸ਼ਹੀਦ ਧਰਮ ਚੰਦ, ਹਰਪ੍ਰੀਤ ਕੌਰ ਪਤਨੀ ਸ਼ਹੀਦ ਗੱਜਣ ਸਿੰਘ, ਗੁਰਪ੍ਰੀਤ ਕੌਰ ਪਤਨੀ ਸ਼ਹੀਦ ਰਛਪਾਲ ਸਿੰਘ, ਜਸਵੀਰ ਕੌਰ ਪਤਨੀ ਸ਼ਹੀਦ ਹਰਜਿੰਦਰ ਸਿੰਘ, ਦਰਸ਼ਨ ਸਿੰਘ ਪੁੱਤਰ ਸ਼ਹੀਦ ਕੁਲਵਿੰਦਰ ਸਿੰਘ, ਹਰਬੰਸ ਸਿੰਘ ਪੁੱਤਰ ਸ਼ਹੀਦ ਗੁਰਨਿੰਦਰ ਸਿੰਘ, ਕੁਲਦੀਪ ਪਤਨੀ ਸ਼ਹੀਦ ਤਰਸੇਮ ਸਿੰਘ ਹੋਲਦਾਰ, ਜਸਵੀਰ ਕੌਰ ਪਤਨੀ ਸ਼ਹੀਦ ਅਜਮੇਰ ਸਿੰਘ, ਬਲਵਿੰਦਰ ਕੌਰ ਪਤਨੀ ਸ਼ਹੀਦ ਜਗਤਾਰ ਸਿੰਘ, ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਬਰ ਮਨਜੀਤ ਕੌਰ ਤੇ ਪਤਵੰਤੇ ਹਾਜਰ ਸਨ, ਜਿਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾ ਦੇ ਪਰਿਵਾਰਕ ਮੈਬਰਾਂ ਨਾਲ ਅਜਾਦੀ ਸੰਘਰਸ਼ ਬਾਰੇ ਵਿਚਾਰ ਵਟਾਦਰਾ ਕੀਤਾ।

LEAVE A REPLY

Please enter your comment!
Please enter your name here