
Mohali,(Sada Channel News):- ਪੰਜਾਬੀ ਗਾਇਕ ਗਿੱਪੀ ਗਰੇਵਾਲ (Punjabi Singer Gippy Grewal) ਤੇ ਐਲੀ ਮਾਂਗਟ (Elly Mangat) ਖਿਲਾਫ਼ ਪੰਡਤ ਰਾਓ ਧਰਨੇਰਵਰ (Pandit Rao Dharnerwar) ਨੇ ਡੀਜੀਪੀ (DGP) ਨੂੰ ਸ਼ਿਕਾਇਤ ਦਰਜ ਕਰਵਾਈ ਹੈ,ਹਾਲ ਹੀ ਵਿਚ ਗਿੱਪੀ ਗਰੇਵਾਲ ਦੀ ਇਕ ਐਲਬਮ ਰਿਲੀਜ਼ ਹੋਈ ਹੈ ਜਿਸ ਵਿਚ, “ਜ਼ਹਿਰ ਵੇ” ਗਾਣਾ ਹੈ,ਜਿਸ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਹੈ,ਦੱਸ ਦਈਏ ਕਿ ਫਿਲਮ ਦਾ ਗੀਤ ‘ਜ਼ਹਿਰੀ ਵੇ’ ਰਿਲੀਜ਼ ਹੋ ਚੁੱਕਿਆ ਹੈ,ਇਸ ਦਾ ਪੋਸਟਰ ਜੈਸਮੀਨ ਅਤੇ ਗਿੱਪੀ ਗਰੇਵਾਲ (Gippy Grewal) ਵੱਲੋਂ ਸ਼ੇਅਰ ਕੀਤਾ ਗਿਆ ਹੈ।
ਹਾਲਾਂਕਿ ਇਸ ਗੀਤ ਦਾ ਵੀਡੀਓ ਹਾਲੇ ਰਿਲੀਜ਼ ਨਹੀਂ ਹੋਇਆ,ਦਰਅਸਲ,ਗੀਤ ਦੇ ਪੋਸਟਰ ਨਾਲ ਇਸ ਦੀ ਆਡੀਓ ਰਿਲੀਜ਼ ਕੀਤਾ ਗਿਆ ਹੈ,ਵੀਡੀਓ ਦੀ ਗੱਲ ਕਰੀਏ ਤਾਂ ਉਹ ਅੱਜ ਸ਼ਾਮ 5 ਵਜੇਂ ਆਊਟ ਹੋਵੇਗਾ,ਇਸ ਦੇ ਨਾਲ ਹੀ ਐਲੀ ਮਾਂਗਟ (Elly Mangat) ਦੇ ਗੀਤ SNIFF ਨੂੰ ਲੈ ਕੇ ਵੀ ਸ਼ਿਕਾਇਤ ਕੀਤੀ ਗਈ ਹੈ,ਪੰਡਿਤ ਰਾਓ ਧਰਨੇਵਰ (Pandit Rao Dharnevar) ਨੇ ਦੋਹਾਂ ਗਾਇਕਾਂ ‘ਤੇ ਡਰੱਗ ਨੂੰ ਪ੍ਰਮੋਟ (Promote) ਕਰਨ ਦੇ ਇਲਜ਼ਾਮ ਲਗਾਏ ਹਨ।
