ਜਿੰਦਵੜੀ ਡਕੈਤੀ ਦੇ ਦੋਸ਼ੀਆ ਨੂੰ ਕਾਬੂ ਕਰਕੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ-ਵਿਵੇਕਸ਼ੀਲ ਸੋਨੀ

0
135
ਜਿੰਦਵੜੀ ਡਕੈਤੀ ਦੇ ਦੋਸ਼ੀਆ ਨੂੰ ਕਾਬੂ ਕਰਕੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ-ਵਿਵੇਕਸ਼ੀਲ ਸੋਨੀ

Sada Channel News:-

ਜਿੰਦਵੜੀ ਡਕੈਤੀ ਦੇ ਦੋਸ਼ੀਆ ਨੂੰ ਕਾਬੂ ਕਰਕੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ-ਵਿਵੇਕਸ਼ੀਲ ਸੋਨੀ
ਪਿਸਤੋਲ,ਕਾਰਤੂਸ, ਗਹਿਣੇ ਸਮੇਤ ਤਿੰਨ ਦੋਸ਼ੀ ਕਾਬੂ-ਐਸ.ਐਸ.ਪੀ
ਮਹਿਲਾ ਗੈਂਗ ਲੀਡਰ ਦੀ ਅਗਵਾਈ ਵਿੱਚ ਡਕੈਤੀ ਨੂੰ ਦਿੱਤਾ ਅੰਜਾਮ


Sri Anandpur Sahib 23 August (Sada Channel News):- ਐਸ.ਐਸ.ਪੀ ਰੂਪਨਗਰ ਸ੍ਰੀ ਵਿਵੇਕਸ਼ੀਲ ਸੋਨੀ ਆਈ.ਪੀ.ਐਸ ਨੇ ਅੱਜ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਗਸਤ 2023 ਨੂੰ ਪਿੰਡ ਜਿੰਦਵੜੀ ਵਿਖੇ ਇਲਾਕੇ ਦੇ ਮੋਹਤਬਰ ਵਿਅਕਤੀ ਸ੍ਰੀ ਸੁਰਿੰਦਰ ਸਿੰਘ ਕੰਗ ਮਾਲਕ ਕੰਗ ਪੈਲੇਸ ਦੀ ਰਿਹਾਇਸ਼ ਵਿਖੇ ਤੜਕਸਾਰ ਨਾਂ ਮਾਲੂਮ ਵਿਅਕਤੀਆਂ ਵੱਲੋਂ ਗੰਨ ਪੁਆਇੰਟ ਤੇ ਡਕੈਤੀ ਮਾਰੀ ਗਈ ਸੀ। ਜਿਸ ਸਬੰਧੀ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਕੱਦਮਾ ਨੰਬਰ 100 ਮਿਤੀ 17 ਅਗਸਤ 2023 ਅ/ਧ 454,380,506,342,392,148,149 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਨਾ ਸ੍ਰੀ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਸੀ।


ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਸੰਵੇਦਨਸ਼ੀਲਤਾ ਅਤੇ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਡਾਕਟਰ ਨਵਨੀਤ ਸਿੰਘ ਮਾਹਲ ਪੀ.ਪੀ.ਐਸ, ਕਪਤਾਨ ਪੁਲਿਸ (ਡਿਟੈਕਟਿਵ), ਸ੍ਰੀ ਮਨਵੀਰ ਸਿੰਘ ਬਾਜਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਰੂਪਨਗਰ ਅਤੇ ਸ੍ਰੀ ਅਜੇ ਸਿੰਘ ਪੀ.ਪੀ.ਐਸ, ਡੀ.ਐਸ.ਪੀ (ਸਬ ਡਵੀਜਨ ਅਨੰਦਪੁਰ ਸਾਹਿਬ) ਦੀ ਨਿਗਰਾਨੀ ਹੇਠ, ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਰੂਪਨਗਰ ਅਤੇ ਇੰਸੈਪਕਟਰ ਹਰਕੀਰਤ ਸਿੰਘ ਮੁੱਖ ਅਫਸਰ ਥਾਨਾ ਸ੍ਰੀ ਅਨੰਦਪੁਰ ਸਾਹਿਬ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੇ ਮੁਕੱਦਮਾ ਉਕਤ ਦੀ ਤਫਤੀਸ਼ ਟੈਕਨੀਕਲ ਸਰਵੇਲੈਂਸ ਅਤੇ ਖੁਫੀਆ ਸੋਰਸਾਂ ਰਾਹੀ ਅਮਲ ਵਿੱਚ ਲਿਆਉਦੇ ਹੋਏ, ਉਕਤ ਡਕੈਤੀ ਦੀ ਵਾਰਦਾਤ ਨੂੰ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁਕੱਦਮੇ ਦੇ ਦੋਸ਼ੀਆਂ, ਗੈਂਗ ਲੀਡਰ ਗੁਰਨੂਰ ਕੌਰ ਸਿੱਧੂ ਪਤਨੀ ਦਿਲਪ੍ਰੀਤ ਸਿੰਘ ਵਾਸੀ ਹਰਿੰਦਰਾ ਨਗਰ ਥਾਣਾ ਸਿਟੀ ਫਰੀਦਕੋਟ ਹਾਲ ਵਾਸੀ ਮੁਹੱਲਾ ਜੀ.ਕੇ ਬਿਹਾਰ ਲੁਧਿਆਣਾ ਜਿਲ੍ਹਾ ਲੁਧਿਆਣਾ, ਜਗਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਧਾਂਦਲਾ ਤਹਿਸੀਲ ਤੇ ਜਿਲ੍ਹਾ ਲੁਧਿਆਣਾ ਹਾਲ ਵਾਸੀ ਵਿਸਾਲ ਨਗਰ ਨੇੜੇ ਸ਼ਹੀਦ ਕਰਤਾਰ ਸਿੰਘ ਨਗਰ ਲੁਧਿਆਣਾ, ਜਿਲ੍ਹਾ ਲੁਧਿਆਣਾ ਅਤੇ ਜੁਗਿੰਦਰ ਸਿੰਘ ਪੁੱਤਰ ਛੱਤਰ ਸਿੰਘ ਵਾਸੀ ਮਕਾਨ ਨੰ: 334, ਫੇਜ਼ 1 ਰਾਮ ਦਰਬਾਰ ਚੰਡੀਗੜ੍ਹ ਨੂੰ 04 ਮਾਰੂ ਹਥਿਆਰਾ ਤੇ ਡਾਕੇ ਦੌਰਾਨ ਲੁੱਟੇ ਗਏ ਜੇਬਰਾਤ, ਸੋਨਾ ਸਮੇਤ ਗ੍ਰਿਫਤਾਰ ਕੀਤਾ ਹੈ।


ਐਸ.ਐਸ.ਪੀ ਨੇ ਦੱਸਿਆ ਕਿ ਇਸ ਡਕੈਤੀ ਕਰਨ ਵਾਲੇ ਗੈਂਗ ਦੀ ਮੁੱਖ ਸਰਗਨਾ ਇੱਕ ਔਰਤ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਾ ਨਾਮ ਗੁਰਨੂਰ ਕੌਰ ਹੈ, ਜਿਸ ਵੱਲੋਂ ਆਪ ਰੈਕੀ ਕਰਕੇ ਆਪਣੇ ਗੁਰਗਿਆਂ ਨੂੰ ਭੇਜ ਕੇ ਉਕਤ ਡਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਦੀ ਪੁੱਛ ਗਿੱਛ ਤੇ ਹੋਰ ਵੀ ਅਹਿਮ ਖੁਲਾਸੇ ਅਤੇ ਪਹਿਲਾ ਕੀਤੀਆਂ ਵਾਰਦਾਤਾ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਹਾਲੇ ਦੋ ਹੋਰ ਦੋਸ਼ੀ ਫਰਾਰ ਹਨ, ਜ਼ਿਨ੍ਹਾਂ ਦੀ ਭਾਲ ਜਾਰੀ ਹੈ, ਡਕੈਤੀ ਲਈ ਵਰਤੇ ਸਮਾਨ 2 ਪਿਸਤੋਲ 32 ਬੂਰ, ਚਾਰ ਮੈਗਜ਼ੀਨ, 9 ਜਿੰਦਾ ਰੋਂਦ, 2 ਡੰਮੀ ਪਿਸਤੋਲ, ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕਰ ਲਏ ਹਨ।

LEAVE A REPLY

Please enter your comment!
Please enter your name here