Nangal,25 Aug,(supinder jajji), (Sada Channel News):- ਨੰਗਲ ਦੇ ਨਜ਼ਦੀਕੀ ਕਈ ਪਿੰਡ ਸਤਲੁੱਜ ਦੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਹਨ । ਪਿੰਡ ਦੇ ਕਈ ਲੋਕਾਂ ਦੇ ਮਕਾਨ ਅਤੇ ਫ਼ਸਲਾਂ ਪਾਣੀ ਦੀ ਭੇਂਟ ਚੜ ਗਏ ਹਨ । ਜਿੱਥੇ ਸਤਲੁੱਜ ਦੇ ਪਾਣੀ ਨੇ ਪੱਕੇ ਘਰਾਂ ਚ ਰਹਿ ਰਹੇ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਉਥੇ ਹੀ ਝੁੰਗੀ ਝੋਪੜੀ ਚ ਰਹਿ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ ਗਹਿਰੀ ਮਾਰ ਮਾਰੀ ਹੈ । ਹੜ ਪ੍ਰਭਾਵਿਤ ਲੋਕਾਂ ਦੀ ਮੱਦਦ ਦੇ ਲਈ ਪ੍ਰਸ਼ਾਸ਼ਨਿਕ ਟੀਮਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵਖਰੋ ਵਖਰੀ ਤਰੀਕੇ ਲੋਕਾਂ ਦੀ ਸੇਵਾ ਕਰ ਰਿਹੀਆ ਹਨ । ਡਾ. ਸਵੈ ਮਾਣ ਸਿੰਘ ਯੂਐਸਏ ਵਾਲਿਆਂ ਦੀ ਸੰਸਥਾ ਵਲੋ ਵੀ ਨੰਗਲ ਦੇ ਹੜ ਪ੍ਰਭਾਵਿਤ ਪਿੰਡਾਂ ਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ । ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਨੰਗਲ ਦੇ ਪਿੰਡ ਭਲਾਣ ਦੀਆਂ ਹਨ ਜਿੱਥੇ ਇਸ ਸੰਸਥਾ ਵਲੋ ਮੈਡੀਕਲ ਕੈਂਪ ਲਗਾ ਕੇ ਗ਼ਰੀਬ ਝੁੰਗੀ ਝੋਪੜੀ ਵਸਨੀਕ ਪਰਵਾਸੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਲੋੜ ਅਨੁਸਾਰ ਮੁਫਤ ਚ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ ।
