
NEW MUMBAI,12 SEP,(SADA CHANNEL NEWS):- ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਅੱਜ ਅਚਾਨਕ ਸਿਹਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਸੰਨੀ ਦਿਓਲ (Sunny Deol) ਆਪਣੇ ਪਿਤਾ ਦੇ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ,ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ,ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ,ਸੰਨੀ ਦਿਓਲ (Sunny Deol) ਆਪਣੇ ਪਿਤਾ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ,ਸੰਨੀ ਦਿਓਲ ਨੇ ਆਪਣੇ ਕਰੀਅਰ ਤੋਂ ਕੁਝ ਦਿਨਾਂ ਲਈ ਬ੍ਰੇਕ ਲਿਆ ਹੈ ਅਤੇ ਆਪਣੇ ਪਿਤਾ ਦੀ ਦੇਖਭਾਲ ਕਰਨ ਦਾ ਫ਼ੈਸਲਾ ਕੀਤਾ ਹੈ।
