ਏਸ਼ੀਅਨ ਖੇਡਾਂ 2023: ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ

0
124
ਏਸ਼ੀਅਨ ਖੇਡਾਂ 2023: ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ

SADA CHANNEL NEWS:-

HANGZHOU,06 OCT,(SADA CHANNEL NEWS):- ਹਾਂਗਝੂ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ 2023 (Asian Games 2023) ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ,ਅੰਕਿਤ ਭਕਤ, ਭਜਨ ਕੌਰ ਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ (Indian Women’s Recurve Archery Team) ਨੇ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਵੀਅਤਨਾਮ ਨੂੰ ਹਰਾ ਕੇ ਕਾਂਸੀ ਦਾ ਤਮਗਾ ਹਾਸਿਲ ਕੀਤਾ,ਪਹਿਲਾਂ ਭਾਰਤੀ ਟੀਮ ਨੂੰ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਤੋਂ 6-2 ਨਾਲ ਹਾਰ ਮਿਲੀ ਸੀ,ਜਿਸਨੇ ਇਸ ਵਰਗ ਵਿੱਚ ਪਿਛਲੇ 6 ਖਿਤਾਬ ਜਿੱਤੇ ਸਨ,ਇਸਦੇ ਬਾਅਦ ਭਾਰਤ ਦੀ ਵੀਅਤਨਾਮ ਦੇ ਨਾਲ ਕਾਂਸੀ ਦੇ ਤਮਗੇ ਲਈ ਮੈਚ ਹੋਣਾ ਸੀ,ਕਾਂਸੀ ਦੇ ਤਮਗੇ ਲਈ ਮੁਕਾਬਲੇ ਵਿੱਚ ਭਾਰਤ ਨੇ ਵੀਅਤਨਾਮ ਨੂੰ 6-2 ਨਾਲ ਹਰਾਇਆ,ਜਿਸ ਤੋਂ ਬਾਅਦ ਭਾਰਤ ਦੇ ਕੋਲ ਹਾਂਗਝੂ (Hangzhou) ਵਿੱਚ ਤੀਰਅੰਦਾਜ਼ੀ ਵਿੱਚ ਕੁੱਲ ਚਾਰ ਮੈਡਲ ਹੋ ਗਏ ਹਨ,ਜਿਨ੍ਹਾਂ ਵਿੱਚੋਂ ਤਿੰਨ ਗੋਲਡ ਮੈਡਲ (Gold Medal) ਹੈ,ਹੁਣ ਭਾਰਤ ਦੇ ਕੋਲ ਕੁੱਲ 87 ਮੈਡਲ ਹੋ ਗਏ ਹਨ,ਜਿਨ੍ਹਾਂ ਵਿੱਚ 21 ਗੋਲਡ, 32 ਚਾਂਦੀ ਤੇ 34 ਕਾਂਸੀ ਦੇ ਤਮਗੇ ਸ਼ਾਮਿਲ ਹਨ

LEAVE A REPLY

Please enter your comment!
Please enter your name here