ਏਸ਼ੀਆਈ ਖੇਡਾਂ 2023 ਵਿਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਨੇਪਾਲ ਨੂੰ ਹਰਾਇਆ

0
101
ਏਸ਼ੀਆਈ ਖੇਡਾਂ 2023 ਵਿਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਨੇਪਾਲ ਨੂੰ ਹਰਾਇਆ

Sada Channel News:-

Hangzhou,06 Oct,(Sada Channel News):- ਹਾਂਗਜੋ (Hangzhou) ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 (Asian Games 2023) ਵਿਚ ਟੀਮ ਮੁਕਾਬਲੇ ਦੇ ਸੈਮੀਫਾਈਨਲ ਵਿਚ ਨੇਪਾਲ ਨਾਲ ਬੇਹਤਰ ਪ੍ਰਦਰਸ਼ਨ ਕਰਨ ਦੇ ਬਾਅਦ ਭਾਰਤੀ ਮਹਿਲਾ ਕਬੱਡੀ ਟੀਮ (Indian Women’s Kabaddi Team) ਨੇ ਦੇਸ਼ ਲਈ ਘੱਟ ਤੋਂ ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ,ਰਿਤੂ ਨੇਗੀ ਦੀ ਅਗਵਾਈ ਵਿਚ ਭਾਰਤ ਨੇ ਨੇਪਾਲ ਨੂੰ 61-17 ਦੇ ਆਸਾਨ ਫਰਕ ਨਾਲ ਹਰਾਇਆ,ਹਾਫ ਟਾਈਮ (Half Time) ਤੱਕ ਭਾਰਤ 29-10 ਨਾਲ ਚੰਗੀ ਸਥਿਤ ਵਿਚ ਸੀ,ਖੇਡ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਭਾਰਤੀਆਂ ਨੇ ਫਾਈਨਲ (Final) ਵਿਚ ਪਹੁੰਚਣ ਲਈ ਆਪਣੀ ਸ਼ਾਨਦਾਰ ਸਮਰੱਥਾ ਦਾ ਪ੍ਰਦਰਸ਼ਨ ਕੀਤਾ,ਭਾਰਡੀ ਰੇਡਰ 9 ਬੋਨਸ ਅੰਕ ਹਾਸਲ ਕਰਨ ਵਿਚ ਸਫਲ ਰਹੇ ਤੇ ਡਿਫੈਂਡਰਾਂ ਨੇ 5 ਨੂੰ ਆਲਆਊਟ ਕੀਤਾ,ਭਾਰਤ ਸੋਨ ਤਮਗਾ (Gold Medal) ਮੈਚ ਵਿਚ ਈਰਾਨ ਜਾਂ ਫਿਰ ਚੀਨੀ ਤਾਈਪੇ ਦੀ ਟੀਮ ਨਾਲ ਭਿੜੇਗੀ,ਇਨ੍ਹਾਂ ਦੋਵਾਂ ਵਿਚੋਂ ਇਕ ਟੀਮ ਦੀ ਚੋਣ ਅੱਜ ਆਯੋਜਿਤ ਹੋਣ ਵਾਲੇ ਸੈਮੀਫਾਈਨਲ (Semi-Finals) ਦੇ ਮਾਧਿਅਮ ਨਾਲ ਕੀਤੀ ਜਾਵੇਗੀ

LEAVE A REPLY

Please enter your comment!
Please enter your name here