ਗਣਤੰਤਰਤਾ ਦਿਵਸ ਮੌਕੇ ਰੋਇਲ ਐਨਫੀਲਡ ਮੋਟਰਸ ਨੰਗਲ ਵੱਲੋਂ ਕੱਢੀ ਗਈ ਰੈਲੀ

0
51
ਗਣਤੰਤਰਤਾ ਦਿਵਸ ਮੌਕੇ ਰੋਇਲ ਐਨਫੀਲਡ ਮੋਟਰਸ ਨੰਗਲ ਵੱਲੋਂ ਕੱਢੀ ਗਈ ਰੈਲੀ

Sada Channel News:-

Nangal,26 Jan,(Sada Channel News):- ਦੇਸ਼ ਭਰ ਚ 75ਵਾ ਗਨਤੰਤਰਤਾ ਦਿਵਸ ਵੱਖ ਵੱਖ ਥਾਵਾਂ ਤੇ ਧੂਮਧਾਮ ਨਾਲ ਮਨਾਇਆ ਗਿਆ । ਨੰਗਲ ਚ ਵੀ ਵੱਖ-ਵੱਖ ਸਕੂਲਾਂ ਤੇ ਸੰਸਥਾਵਾਂ ਚ ਵੀ ਗਣਤੰਤਰਤਾ ਦਿਵਸ ਨੂੰ ਲੈ ਕੇ ਵੱਖੋ ਵੱਖਰੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ । ਨੰਗਲ ਰੇਲਵੇ ਰੋਡ ਵਿਖੇ ਸਥਿਤ ਰੋਯਲ ਇਨਫੀਲਡ ਮੋਟਰਸ ਵੱਲੋਂ ਗਣਤੰਤਰਤਾ ਦਿਵਸ ਦੇ ਸਬੰਧ ਵਿੱਚ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ । ਗੱਲਬਾਤ ਦੌਰਾਨ ਰੋਇਲ ਇਨਫੀਲਡ ਮੋਟਰਸ ਦੇ ਓਨਰ ਪੁਨੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਏਜੰਸੀ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਮੋਟਰਸਾਈਕਲਾਂ ਤੇ ਤਿਰੰਗੇ ਲਗਾ ਕੇ ਰੈਲੀ ਕੱਢੀ ਜਾਂਦੀ ਹੈ । ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਪ੍ਰੰਤੂ ਇਸ ਵਾਰ ਰੈਲੀ ਨੰਗਲ ਤੋਂ ਰਾਏਪੁਰ ਮਦਾਨ ਤੱਕ ਕੱਢੀ ਜਾ ਰਹੀ ਹੈ।ਇਸ ਰੈਲੀ ਚ ਉਹਨਾਂ ਦੇ ਨਾਲ ਰੋਯਲ ਐਨਫੀਲਡ ਕੰਪਨੀ ਦੇ ਵੱਖੋ ਵੱਖਰੇ ਮਾਡਲਾ ਦੇ ਤਕਰੀਬਨ ਸੱਤ ਮੋਟਰਸਾਈਕਲਾਂ ‘ਤੇ ਰਾਈਡਰ ਸਵਾਰ ਸਨ ।

LEAVE A REPLY

Please enter your comment!
Please enter your name here