Nangal,26 Jan,(Sada Channel News):- ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਨੰਗਲ ਵਿੱਚ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ । ਨੰਗਲ ਦੇ ਐਸਡੀਐਮ ਅਨਮਜੋਤ ਕੌਰ ਗੋਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਬੁਆਇਜ਼ ਵਿਖੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿੱਥੇ ਪਹੁੰਚਣ ਤੇ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਵੱਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ । ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸ੍ਰੀਮਤੀ ਅਨਮਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਵਲੋ ਅਦਾ ਕੀਤੀ ਗਈ । ਮੁੱਖ ਮਹਿਮਾਨ ਐਸਡੀਐਮ ਅਨਮਜੋਤ ਕੌਰ ਵੱਲੋਂ ਜੀਪ ਤੇ ਚੜ ਕੇ ਵੱਖ-ਵੱਖ ਸਕੂਲਾਂ ਦੇ ਆਏ ਹੋਏ ਬੱਚਿਆਂ ਦੀ ਪਰੇਡ ਦਾ ਨਿਰਖਣ ਕੀਤਾ ਗਿਆ । ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ । ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਨਾਂ ਚੋਂ ਬੱਚਿਆਂ ਵੱਲੋਂ ਸੰਸਕ੍ਰਿਤ ਪ੍ਰੋਗਰਾਮ , ਗਿੱਧਾ ਭੰਗੜਾ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਡਾਂਸ ਪ੍ਰੋਗਰਾਮ ਪੇਸ਼ ਕੀਤੇ ਗਏ ।