
ਨੰਗਲ 26 ਜੂਨ (SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਹਸਪਤਾਲ ਨੰਗਲ ਦੇ ਓਟ ਕਲੀਨਿਕ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਜਿਸ ਵਿਚ ਡਾ.ਨਰੇਸ਼ ਕੁਮਾਰ ਐਸ.ਐਮ.ਓ ਸਿਵਲ ਹਸਪਤਾਲ ਨੰਗਲ ਵੱਲੋ ਓਟ ਕਲੀਨਿਕ ਵਿਚ ਆਏ ਮਰੀਜ਼ਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਦੱਸਿਆ ਤੇ ਸਰਕਾਰ ਵੱਲੋ ਦਿੱਤੀ ਜਾਂਦੀ ਦਵਾਈ ਨਾਲ ਨਸ਼ਾ ਛੱਡਣ ਲਈ ਕਿਹਾ ਤੇ ਇਹ ਦਵਾਈ ਵੀ ਹੋਲੀ ਹੋਲੀ ਘਟਾ ਕੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਤੇ ਉਹਨਾ ਵੱਲੋ ਮਰੀਜ਼ਾ ਨੂੰ ਕਿਹਾ ਕਿ ਇਹ ਨਸ਼ੇ ਦੀ ਆਦਤ ਛੱਡਣੀ ਚਾਹੀਦੀ ਹੈ, ਕਿਉਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਵੀ ਮਾੜਾ ਅਸਰ ਪੈਦਾ ਹੈ।
ਇਸ ਮੌਕੇ ਫਾਰਮੇਸੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਵੀ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਨ ਮਨਾਇਆ ਗਿਆ,ਜਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕਾਂ ਨੂੰ ਸਫਲਤਾ ਪੂਰਵਕ ਅਸਰਦਾਰ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ,ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਸ ਵੱਲੋ ਹਲਕੇ ਦੇ ਸਿਵਲ ਹਸਪਤਾਲਾ ਦਾ ਦੌਰਾ ਕਰਕੇ ਉਥੇ ਸਿਹਤ ਸਹੂਲਤਾਂ ਦੇ ਸੁਧਾਰ ਅਤੇ ਉਥੇ ਆਮ ਲੋਕਾਂ ਲਈ ਲੋੜੀਦੀਆ ਸੇਵਾਵਾਂ ਸਮੇ ਸਿਰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।
ਉਨ੍ਹਾਂ ਵੱਲੋ ਸਰਕਾਰੀ ਹਸਪਤਾਲਾ ਵਿਚ ਮਰੀਜਾ ਦੇ ਇਲਾਜ ਤੋ ਇਲਾਵਾ ਓਟ ਕਲੀਨਿਕਾਂ ਵਿਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਡਾਕਟਰਾਂ ਨੂੰ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਨੋਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾ ਜੋ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਮੌਕੇ ਪ੍ਰਿੰ.ਡਾ.ਐਨ.ਪ੍ਰਸਾਦ, ਪ੍ਰੋ.ਦੂਆ ਤੇ ਓਟ ਕਲੀਨਿਕ ਦੇ ਸਟਾਫ ਤੇ ਹਸਪਤਾਲ ਦਾ ਸਟਾਫ ਵੀ ਹਾਜਰ ਸੀ।
