ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਚੰਗਰ ਦੇ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਨਿਰਦੇਸ਼

0
302
ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਚੰਗਰ ਦੇ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਨਿਰਦੇਸ਼

SADA CHANNEL:-

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਚੰਗਰ ਦੇ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਨਿਰਦੇਸ਼
ਅੱਪਰ ਬੱਢਲ ਦੇ ਘਰਾਂ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਹੋਈ ਸੁਰੂਆਤ- ਹਰਜੀਤਪਾਲ
ਪੰਚਾਇਤ ਵਿਭਾਗ ਵੱਲੋਂ ਲਗਾਏ ਟਿਊਬਵੈਲ ਨੂੰ ਪਿੰਡ ਦੀ ਜਲ ਸਪਲਾਈ ਨਾਲ ਜੋੜਿਆ-ਕਾਰਜਕਾਰੀ ਇੰਜੀਨਿਅਰ

ਸ੍ਰੀ ਅਨੰਦਪੁਰ ਸਾਹਿਬ 13 ਜੁਲਾਈ (SADA CHANNEL):- ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ (ਚੰਗਰ) ਦੇ ਪਿੰਡਾਂ ਦੇ ਲੋਕਾਂ ਨੂੰ ਸਿੰਚਾਈ ਲਈ ਪਾਣੀ ਪਹੁੰਚਾਉਣ ਲਈ ਲਿਫਟ ਇਰੀਗੇਸ਼ਨ ਸਕੀਮ ਦੇ ਪਹਿਲੇ ਪੜਾਅ ਦੀ ਸੁਰੂਆਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰ ਦਿੱਤੀ ਹੈ। ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਚੰਗਰ ਦੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਲਈ ਸਰਵੇ ਕਰਕੇ ਵਿਸੇਸ ਯੋਜਨਾ ਤਿਆਰ ਕੀਤੀ ਜਾਵੇ ਅਤੇ ਲੋਕਾਂ ਦੀ ਬੁਨਿਆਦੀ ਜਰੂਰਤ ਪੀਣ ਵਾਲਾ ਸਾਫ ਪਾਣੀ ਤੁਰੰਤ ਪਹੁੰਚਾਇਆ ਜਾਵੇ। ਇਸ ਦੇ ਲਈ ਸਰਫਸ ਵਾਟਰ (ਨਹਿਰੀ ਪਾਣੀ) ਯੋਜਨਾਂ ਨੂੰ ਸੁਰੂ ਕੀਤਾ ਜਾਵੇ।

ਕੈਬਨਿਟ ਮੰਤਰੀ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਮਹਿਕਮਾ ਜਲ ਸਪਲਾਈ ਨੇ ਤੁਰੰਤ ਇਸ ਲਈ ਪ੍ਰਬੰਧ ਸੁਰੂ ਕਰ ਦਿੱਤੇ ਹਨ। ਜਿਸ ਦੀ ਸੁਰੂਆਤ ਅੱਪਰ ਬੱਢਲ ਵਿਚ ਵੱਲੋਂ ਲਗਾਏ ਟਿਊਬਵੈਲ ਨੂੰ ਪਿੰਡ ਦੀ ਜਲ ਸਪਲਾਈ ਨਾਲ ਜੋੜ ਕੇ ਕਰ ਦਿੱਤੀ ਹੈ, ਪਾਣੀ ਦੇ ਨਮੂਨੈ ਵੀ ਪਰਖ ਲਏ ਗਏ ਹਨ,ਅੱਜ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਹਰਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਵਿਭਾਗ ਦੇ ਸਾਥੀਆਂ, ਇਲਾਕੇ ਦੇ ਪਤਵੰਤਿਆਂ ਦੀ ਹਾਜਰੀ ਵਿਚ ਇਸ ਯੋਜਨਾਂ ਨੂੰ ਸੁਰੂ ਕੀਤਾ ਗਿਆ ਹੈ। ਇਸ ਨਾਲ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇਗਾ।


ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਰਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਵੱਲੋ ਪਿਛਲੇ ਲੰਬੇ ਅਰਸੇ ਤੋਂ ਪੀਣ ਵਾਲੇ ਸਾਫ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਹਰਜੋਤ ਬੈਸ ਵੱਲੋ ਮਿਲੇ ਦਿਸ਼ਾ ਨਿਰਦੇਸ਼ਾ ਤੋ ਬਾਅਦ ਚੰਗਰ ਦੇ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਲਈ ਸਰਫਸ ਵਾਟਰ (ਨਹਿਰੀ ਪਾਣੀ) ਉਪਲੱਬਧ ਕਰਵਾਉਣ ਲਈ ਸਰਵੇ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਪ੍ਰੇਸ਼ਾਨੀ ਤੋ ਬਚਾਉਣ ਲਈ ਆਰਜੀ ਤੌਰ ਤੇ ਪਿੰਡ ਦੀ ਪੰਚਾਂਇਤ ਵੱਲੋ ਤਿਆਰ ਜਲ ਸਪਲਾਈ ਦੇ ਪਾਣੀ ਦੇ ਨਮੂਨੈ ਪਰਖ ਕੇ ਇਹ ਪਾਣੀ ਪਿੰਡ ਦੀ ਜਲ ਸਪਲਾਈ ਨਾਲ ਜੋੜ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਦਾ ਹਰ ਘਰ ਤੱਕ ਹਰ ਸਹੂਲਤ ਦੇਣ ਦੇ ਨਿਰਦੇਸ ਦਿਤੇ ਹੋਏ ਹਨ। ਅੱਜ ਅੱਪਰ ਬੱਢਲ ਵਿਚ ਇਸ ਪੀਣ ਵਾਲੇ ਪਾਣੀ ਦੀ ਸਹੂਲਤ ਦੀ ਸੁਰੂਆਤ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ,ਇਸ ਮੌਕੇ ਕੈਪਟਨ ਗੁਰਨਾਮ ਸਿੰਘ ਨੇ ਕਿਹਾ ਕਿ ਚੰਗਰ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਾਫੀ ਦਿੱਕਤ ਹੈ, ਜਿਸਦਾ ਮੁੱਖ ਕਾਰਨ 1974 ਵਿੱਚ ਚੰਗਰ ਇਲਾਕੇ ਲਈ ਅੱਪਰ ਮੀਢਵਾਂ ਵਿੱਚ ਬਣੀ ਵਾਟਰ ਸਪਲਾਈ ਦਾ ਅਪਗ੍ਰੇਡ ਨਾ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਇਹ ਵਾਟਰ ਸਪਲਾਈ ਇੱਕ ਆਦਮੀ ਲਈ ਇੱਕ ਦਿਨ ਵਿੱਚ 70 ਲੀਟਰ ਪਾਣੀ ਲਈ ਪਾਣੀ ਦੀ ਸਮਰੱਥਾਂ ਅਨੁਸਾਰ ਬਣਾਈ ਗਈ ਸੀ।

ਉਨ੍ਹਾਂ ਕਿਹਾ ਕਿ ਅਸੀ ਧੰਨਵਾਦੀ ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਜ਼ਿਨ੍ਹਾਂ ਨੇ ਸਾਡੇ ਚੰਗਰ ਇਲਾਕੇ ਦੀ ਹਰ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਸਮੱਸਿਆਵਾ ਨੂੰ ਹੱਲ ਕਰਨ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ 4 ਮਹੀਨੇ ਬਾਅਦ ਕੈਬਨਿਟ ਮੰਤਰੀ ਨੇ ਚੰਗਰ ਇਲਾਕੇ ਲਈ ਬਹੁਤ ਵੱਡੇ ਪੱਧਰ ਤੇ ਇੱਕ ਵਾਟਰ ਸਪਲਾਈ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸਦਾ ਸਰਵੇ ਇੱਕ ਹਫ਼ਤੇ ਪਹਿਲਾਂ ਕਰਵਾ ਦਿੱਤਾ ਗਿਆ ਹੈ, ਪ੍ਰੰਤੂ ਯੋਜਨਾ ਮੁਕੰਮਲ ਹੋਣ ਤੱਕ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਾ ਆਵੇ, ਉਦੋਂ ਤੱਕ ਬੰਦ ਪਏ ਟਿਊਬਵੈਲਾਂ ਨੂੰ ਚਲਵਾ ਕੇ ਉਸ ਪਾਣੀ ਨੂੰ ਲੋਕਾਂ ਲਈ ਪੀਣ ਲਈ ਦੇਣ ਦੀ ਸੁਰੂਆਤ ਕੀਤੀ ਹੈ।

ਅੱਜ ਪਿੰਡ ਅੱਪਰ ਬੱਢਲ ਤੋਂ ਇਸਦੀ ਸ਼ੁਰੂਆਤ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਕਿਹਾ ਕਿ ਜਿਸ ਤਰਾਂ ਜਲ ਸਪਲਾਈ ਵਿਭਾਗ ਨੇ ਵੱਡੀ ਯੋਜਨਾ ਮੁਕੰਮਲ ਹੋਣ ਤੱਕ ਸਾਨੂੰ ਆਰਜੀ ਸਹੂਲਤ ਦੇ ਦਿੱਤੀ ਹੈ, ਉਸ ਤਰਾਂ ਦੀ ਸਹੂਲਤ ਸਮੁੱਚੇ ਇਲਾਕੇ ਨੂੰ ਦਿੱਤੀ ਜਾਵੇ,ਇਸ ਮੋਕੇ ਐਸ.ਡੀ.ਓ ਜਸਵੀਰ ਸਿੰਘ, ਜੇਈ ਅਦਿੱਤਿਆ ਸਿੰਘ, ਸੂਬੇਦਾਰ ਰਾਜਪਾਲ ਮੋਹੀਵਾਲ ਸਰਕਲ ਇੰਚਾਰਜ, ਗੁਰਪਾਲ ਸਿੰਘ ਸਰਪੰਚ ਬੱਢਲ, ਸਰਪੰਚ ਬੀਬੀ ਬਲਵਿੰਦਰ ਕੌਰ, ਅਮਰਜੀਤ ਕੌਰ ਪੰਚ ਬੱਢਲ, ਗੁਰਚਰਨ ਸਿੰਘ ਪੰਚ ਬੱਢਲ, ਗੁਰਦੇਵ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਹਰਜੀਤ ਸਿੰਘ ਅਤੇ ਬਲਵਿੰਦਰ ਕੌਰ ਬੈਂਸ ਵਿਸੇਸ ਤੋਰ ਤੇ ਹਾਜਰ ਸਨ।

LEAVE A REPLY

Please enter your comment!
Please enter your name here