ਸਰਕਾਰੀ ਡਿਗਰੀ ਕਾਲਜ ਮਹੈਣ ਵਿਚ ਆਰਟਸ,ਕਮਰਸ ਭਾਗ ਪਹਿਲਾ ਲਈ ਰਜਿਸਟ੍ਰੇਸ਼ਨ ਸੁਰੂ

0
294
ਸਰਕਾਰੀ ਡਿਗਰੀ ਕਾਲਜ ਮਹੈਣ ਵਿਚ ਆਰਟਸ, ਕਮਰਸ ਭਾਗ ਪਹਿਲਾ ਲਈ ਰਜਿਸਟ੍ਰੇਸ਼ਨ ਸੁਰੂ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 22 ਜੁਲਾਈ (SADA CHANNEL):- ਪੰਜਾਬ ਸਰਕਾਰ ਵੱਲੋ ਪੇਡੂ ਖੇਤਰ ਦੇ ਵਿਦਿਆਰਥਣਾ ਨੂੰ ਉਚੇਰੀ ਸਿੱਖਿਆ ਦੇਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਦੂਰ ਦੂਰਾਡੇ ਪੇਂਡੂ ਖੇਤਰਾਂ ਵਿਚ ਵੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਸਹੂਲਤਾ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ,ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਕਾਲਜ ਮਹੈਣ ਵਿਖੇ ਬੀ.ਏ. ਭਾਗ ਪਹਿਲਾ ਅਤੇ ਬੀ.ਕਾਮ ਭਾਗ ਪਹਿਲਾ ਲਈ ਦਾਖਲਾ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।ਰਜਿਸਟਰ੍ਰੇਸ਼ਨ ਕਰਵਾਉਣ ਦੇ ਚਾਹਵਾਨ ਵਿਦਿਆਰਥੀ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ: admission.punjab.gov.in‘ਤੇ ਅਪਲਾਈ ਕਰ ਸਕਦੇ ਹਨਪ੍ਰਿੰਸੀਪਲ ਸੀਮਾ (ਸਰਕਾਰੀਕਾਲਜਮਹੈਣ) ਦੀ ਅਗਵਾਈ ਵਿੱਚ ਵਿਦਿਆਥੀਆਂ ਦੇ ਦਾਖ਼ਲੇ ਲਈ ਹੈਲਪ- ਡੈਸਕ ਬਣਾਇਆ ਗਿਆ ਹੈ।

ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਦਾਖਲਾ ਕੋਆਰਡੀਨੇਟਰ ਪ੍ਰੋ: ਵਿਪਨ ਕੁਮਾਰ. ਮੋਬਾਈਲ ਨੰ: 86996-59773, ਪ੍ਰੋ: ਬੌਬੀ, ਮੋਬਾਈਲਨੰ: 78376-40101 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਦਾਖ਼ਲੇ ਸਬੰਧੀ ਜਾਣਕਾਰੀ ਫ਼ੋਨ ‘ਤੇ ਕਿਸੇ ਸਮੇਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਦ ਕਿ ਕਾਲਜ ਦਾ ਸਮਾਂ ਸਵੇਰੇ 09:00 ਵਜੇ ਤੋ ਲੈ ਕੇ ਬਾਅਦ ਦੁਪਹਿਰ 03:40 ਵਜੇ ਤੱਕ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਦਾਖਲਾ ਫ਼ੀਸ ਆਮ ਲੋਕਾਂ ਦੀ ਪਹੁੰਚ ਵਿੱਚ ਹੈ।ਐਸ.ਸੀ/ ਐਸ.ਟੀਅਤੇਓ.ਬੀ.ਸੀਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਵਿਵਸਥਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚ ਦਾਖ਼ਲੇ ਦਾ ਸੁਨਹਿਰਾ ਅਵਸਰ ਮਿਲਿਆ ਹੈ।ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਆਪਣੇ ਹਲਕੇ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here