ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਅੱਜ 29 ਜੁਲਾਈ ਨੂੰ ਹੋਵੇਗਾ-ਮਨੀਸ਼ਾ ਰਾਣਾ

0
16
ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਅੱਜ 29 ਜੁਲਾਈ ਨੂੰ ਹੋਵੇਗਾ-ਮਨੀਸ਼ਾ ਰਾਣਾ

SADA CHANNEL:-

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਅੱਜ 29 ਜੁਲਾਈ ਨੂੰ ਹੋਵੇਗਾ-ਮਨੀਸ਼ਾ ਰਾਣਾ
ਵਿਰਾਸਤ-ਏ-ਖਾਲਸਾ ਦੇ ਆਡੀਟਾਰੀਅਮ ਵਿਚ ਤਿਆਰੀਆਂ ਦਾ ਜਾਇਜਾ ਲੈਣ ਪੁੱਜੇ ਐਸ.ਡੀ.ਐਮ
ਊਰਜਾ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ

ਸ੍ਰੀ ਅਨੰਦਪੁਰ ਸਾਹਿਬ 28 ਜੁਲਾਈ (SADA CHANNEL):- ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਤਹਿਤ ‘ਉੱਜਵਲ ਭਾਰਤ ਉੱਜਵਲ ਭਵਿੱਖ’ ਦੇ ਪ੍ਰੋਗਰਾਮ 25 ਤੋਂ 31 ਜੁਲਾਈ ਤੱਕ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। 29 ਜੁਲਾਈ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟਾਰੀਅਮ ਵਿਚ ਬਿਜਲੀ ਮਹਾਉਤਸਵ ਸਬੰਧੀ ਉਜਵਲ ਭਾਰਤ ਉਜਵਲ ਭਵਿੱਖ ਆਯੋਜਿਤ ਪ੍ਰੋਗਰਾਮ ਵਿਚ ਪੀ.ਐਸ.ਪੀ.ਸੀ.ਐਲ, ਐਨ.ਪੀ.ਟੀ.ਆਈ, ਬਿਜਲੀ ਮੰਤਰਾਲਾ, ਭਾਰਤ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਰੂਪਨਗਰ ਦੀ ਅਗਵਾਈ ਹੇਠ ਬਿਜਲੀ ਮਹਾਂਉਤਸਵ ਮਨਾਇਆ ਜਾਵੇਗਾ। ਜਿਸ ਵਿਚ ਮੁੱਖ ਮਹਿਮਾਨ ਵਜੋ ਡਾ.ਚਰਨਜੀਤ ਸਿੰਘ ਵਿਧਾਇਕ ਸ੍ਰੀ ਚਮਕੌਰ ਸਾਹਿਬ ਸ਼ਿਰਕਤ ਕਰਨਗੇ।


ਇਸ ਸਬੰਧੀ ਵਿਰਾਸਤ-ਏ-ਖਾਲਸਾ ਵਿਚ ਹੋਈ ਮੀਟਿੰਗ ਅਤੇ ਆਡੀਟਾਰੀਅਮ ਵਿਚ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ ਦੇਸ਼ ਵਿੱਚ ਇਲੈਕਟਰੀਕਲ ਸਿਸਟਮ ਨੂੰ ਬਿਹਤਰੀਨ ਬਣਾਉਣ ਦੇ ਲਈ ਸਰਕਾਰ ਵੱਲੋ ਕੀਤੇ ਜਾ ਰਹੇ ਕੰਮਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਖ-ਵੱਖ ਸਕੀਮਾਂ ਨੂੰ ਫਿਲਮਾਂ ਦੀ ਸਕਰੀਨਿੰਗ ਰਾਹੀਂ ਆਡੀਟਾਰੀਅਮ ਵਿਚ ਦਿਖਾਇਆ ਜਾਵੇਗਾ ਅਤੇ ਊਰਜਾ ਦੀ ਸਾਂਭ-ਸੰਭਾਲ ਅਤੇ ਸਹੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਇਸ ਮੌਕੇ ਕੇਂਦਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਗਈਆਂ ਸਕੀਮਾਂ ਦੇ ਲਾਭਪਾਤਰੀ ਵੀ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਦੀ ਅਜ਼ਾਦੀ ਨੂੰ 100 ਸਾਲ ਪੂਰੇ ਹੋਣ ਦੇ ਸਮੇਂ ਸਾਲ 2047 ਵਿੱਚ ਦੇਸ਼ ਦੇ ਬਿਜਲੀ ਖੇਤਰ ਵਿੱਚ ਹੋਣ ਵਾਲੇ ਕਾਰਜਾਂ ਦਾ ਦ੍ਰਿਸ਼ ਵੀ ਸ਼ਾਮਲ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਮੌਕੇ ਲਾਭਪਾਤਰੀਆ ਨੂੰ ਫਲਦਾਰ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਨੇ ਮੈਡੀਕਲ ਟੀਮ ਸਥਾਪਿਤ ਕਰਨ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ।

ਇਸ ਮੋਕੇ ਵਧੀਕ ਕਾਰਜਕਾਰੀ ਇੰਜੀਨਿਅਰ ਪੀ.ਐਸ.ਪੀ.ਸੀ.ਐਲ ਹਰਿੰਦਰਜੀਤ ਸਿਘ ਭੰਗੂ, ਸਹਾਇਕ ਡਾਇਰੈਕਟਰ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਸੌਰਭ ਮਹਾਜਨ, ਡਿਪਟੀ ਡਾਇਰੈਕਟਰ ਕਮਾਲ ਨਾਸਿਰ, ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਸਿੰਘ, ਸੋਰਵ ਮਹਾਜਨ ਅ.ਡਾਇਰੈਕਟਰ ਐਨ.ਪੀ.ਟੀ.ਆਈ, ਮਦਨ ਲਾਲ ਐਮ.ਸੀ, ਰਾਜੀਵ ਕੁਮਾਰ ਜੰਗਲਾਤ ਵਿਭਾਗ, ਪਰਮਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here