

ਨੰਗਲ 3 ਸਤੰਬਰ (SADA CHANNEL):- ਵਿਦਿਆਰਥੀਆ ਦੀ ਹਰ ਖੇਤਰ ਵਿਚ ਕਾਰਗੁਜਾਰੀ ਦਾ ਜਾਇਜਾ ਲੈ ਕੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਸਹੀ ਰਾਹ ਤਲਾਸ਼ ਕੀਤੇ ਜਾ ਸਕਦੇ ਹਨ। ਇਸ ਲਈ ਸਿੱਖਿਆ ਵਿਭਾਗ ਦਾ ਮਾਪੇ ਅਧਿਆਪਕ ਮਿਲਣੀ ਨੂੰ ਹੋਰ ਅਸਰਦਾਰ ਬਣਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ,ਇਹ ਪ੍ਰਗਟਾਵਾ ਕਿਰਨ ਸ਼ਰਮਾ ਐਸ.ਡੀ.ਐਮ ਨੰਗਲ ਨੇ ਅੱਜ ਸ.ਹ.ਸਕੂਲ ਭੰਗਲ, ਸ.ਸ.ਸੈਕੰ.ਸਕੂਲ ਖੇੜਾ ਕਲਮੋਟ, ਸ.ਸ..ਸੈਕੰ.ਸਕੂਲ ਭਲਾਣ ਅਤੇ ਸ.ਹ.ਸਕੂਲ ਜਿੰਦਵੜੀ ਦਾ ਦੌਰਾ ਕਰਨ ਮੋਕੇ ਕੀਤਾ।
ਉਨ੍ਹਾਂ ਨੇ ਸਕੂਲ ਵਿਚ ਅਧਿਆਪਕਾ, ਮਾਪਿਆ ਤੇ ਵਿਦਿਆਰਥੀਆ ਨਾਲ ਮਿਲਣੀ ਕਰਦਿਆ ਕਿਹਾ ਕਿ ਸਿੱਖਿਆ, ਖੇਡਾਂ ਤੇ ਹੋਰ ਗਤੀਵਿਧੀਆ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆ ਦਾ ਮੁਲਾਕਣ ਕਰਕੇ ਉਨ੍ਹਾਂ ਨੂੰ ਭਵਿੱਖ ਵਿਚ ਸਫਲਤਾ ਲਈ ਅਗਲੇ ਰਾਹ ਵੱਲ ਤੋਰਨ ਦੀ ਦਿਸ਼ਾ ਤਹਿ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਨਿਵੇਕਲਾ ਅਤੇ ਕਾਰਗਾਰ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਪਿਆ ਨੂੰ ਆਪਣੇ ਰੁਝੇਵਿਆ ਵਿਚੋ ਸਮਾ ਕੱਢ ਕੇ ਹਰ ਮਹੀਨੇ ਮਾਪੇ ਅਧਿਆਪਕ ਮਿਲਣੀ ਜਰੂਰ ਜਾਣਾ ਚਾਹੀਦਾ ਹੈ ਅਤੇ ਆਪਣੇ ਬੱਚਿਆ ਦੀ ਕਾਰਗੁਜਾਰੀ ਤੇ ਗਤੀਵਿਧੀ ਨੂੰ ਗਹਿਰਾਈ ਨਾਲ ਜਾਂਚ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਮਾਪਿਆਂ ਵੱਲੋ ਸਕੂਲ ਵਿਚ ਅਧਿਆਪਕਾ ਨਾਲ ਮਿਲ ਕੇ ਕੀਤੇ ਵਿਚਾਰ ਵਟਾਦਰੇ ਬੱਚਿਆ ਦੇ ਸੁਨਹਿਰੇ ਭਵਿੱਖ ਨੂੰ ਹੋਰ ਸ਼ਾਨਦਾਰ ਤੇ ਬਿਹਤਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਵਿਚ ਅਧਿਆਪਕਾ ਦਾ ਬਹੁਤ ਸਨਮਾਨ ਹੈ, ਜਦੋ ਬੱਚੇ ਆਪਣੇ ਮਾਤਾ ਪਿਤਾ ਨੂੰ ਆਪਣੇ ਅਧਿਆਪਕ ਦਾ ਸਨਮਾਨ ਕਰਦੇ ਦੇਖਦੇ ਹਨ ਤਾ ਉਨ੍ਹਾਂ ਵਿਚ ਵੀ ਇਹ ਭਾਵਨਾ ਹੋਰ ਅਸਰਦਾਰ ਢੰਗ ਨਾਲ ਪੈਦਾ ਹੁੰਦੀ ਹੈ।
