
ਨੰਗਲ,(SADA CHANNEL NEWS):- ਬੀਤੇ ਦਿਨ੍ਹ ਸੀਆਈਏ ਸਟਾਫ ਵੱਲੋਂ ਰੋਪੜ ਤੋਂ ਗਿ੍ਫਤਾਰ ਕੀਤੇ ਗਏ ਮਾਇਨਿੰਗ ਕਿੰਗ ਰਾਕੇਸ਼ ਚੋਧਰੀ ਨੂੰ ਅੱਜ ਨੰਗਲ ਪੁਲਿਸ ਨੇ ਹੋਰ ਜਾਣਕਾਰੀ ਇੱਕਤਰ ਕਰਨ ਲਈ ਅਦਾਲਤ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਨੰਗਲ ਪਿੁਲਸ ਨੂੰ ਦੋ ਦਿਨ੍ਹ ਦਾ ਰਿਮਾਡ ਦਿੱਤਾ,ਡੀ ਐਸ ਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਨੰਗਲ ਪਿੁਲਸ ਨੇ ਰਾਕੇਸ਼ ਚੌਧਰੀ ਖਿਲਾਫ਼ ਕ ਥਿਤ ਤੋਰ ਤੇ ਗੈਰਕਾਨੂੰਨੀ ਮਾਇੰਨਿੰਗ ਦੇ ਸਬੰਧ ਵਿਚ ਵੱਖ ਵੱਖ ਧਾਰਾਵਾਂ ਤਹਿਤ 2 ਨਵੰਬਰ ਨੂੰ ਮਾਮਲਾ ਦਰਜ਼ ਕੀਤਾ ਸੀ,ਉਨ੍ਹਾਂ ਦੱਸਿਆ ਕਿ ਰਾਕੇਸ਼ ਚੌਧਰੀ ਨੂੰ ਬੀਤੇ ਦਿਨ੍ਹ ਰੋਪੜ ਤੋਂ ਗਿ੍ਫਤਾਰ ਕੀਤਾ ਗਿਆ ਸੀ,ਉਨ੍ਹਾਂ ਦੱਸਿਆ ਕਿ ਰਾਕੇਸ਼ ਚੌਧਰੀ ਵੱਲੋਂ ਪੁਰਾਣੇ ਸਮੇਂ ਵਿਚ ਕ ਥਿਤ ਤੋਰ ਤੇ 2 ਲੱਖ 34 ਹਜਾਰ 764 ਟੱਨ ਗੈਰਕਾਨੂੰਨੀ ਮਾਇਨਿੰਗ ਕੀਤੀ ਸੀ,ਜਿਸਦੀ ਕੀਮਤ ਲਗਪਗ 5 ਕਰੋੜ, 54 ਲੱਖ, 64 ਹਜਾਰ 960 ਰੁਪਏ ਬਣਦੀ ਹੈ,ਉਨ੍ਹਾਂ ਦਿੱਸਆ ਕਿ ਰਾਕੇਸ਼ ਚੋਧਰੀ ਖਿਲਾਫ਼ ਪਹਿਲਾਂ ਵੀ ਗੈਰਕਾਨੂੰਨੀ ਮਾਇੰਨਿੰਗ ਨੂੰ ਲੈਕੇ ਥਾਣਾ ਨੰਗਲ ਵਿਚ ਇਕ ਮਾਮਲਾ ਦਰਜ਼ ਕੀਤਾ ਗਿਆ ਹੈ,ਇਸ ਮੌਕੇ ਤੇ ਥਾਣਾ ਮੁੱਖੀ ਨੰਗਲ ਦਾਨੀਸਵੀਰ ਵੀ ਮੌਜੂਦ ਸਨ,ਦੂਜੇ ਪਾਸੇ ਰਾਕੇਸ਼ ਚੋਧਰੀ ਦੇ ਵਕੀਲ ਸ ਹਰਮੋਹਨ ਸਿੰਘ ਪਾਲ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੂੰ ਸਰਕਾਰ ਵੱਲੋਂ ਬਿਨ੍ਹਾਂ ਬਜ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਰਾਕੇਸ਼ ਚੌਧਰੀ ਵੱਲੋਂ ਕੋਈ ਵੀ ਨਜਾਇਜ ਮਾਇੰਨਿੰਗ ਨਹੀ ਕਰਵਾਈ ਗਈ,ਉਨ੍ਹਾਂ ਕਿਹਾ ਕਿ ਸਰਕਾਰ ਰਾਕੇਸ਼ ਚੌਧਰੀ ਨਾਲ ਧੱਕੇਸ਼ਾਹੀ ਕਰ ਰਹੀ ਹੈ,ਉਨ੍ਹਾਂ ਕਿਹਾ ਕਿ ਨੰਗਲ ਪੁਲਿਸ ਦੀ ਕਿਸੇ ਵੀ ਦਲੀਲ ਚ ਤਰਕ ਨਹੀ ਹੈ |
