ਨੰਗਲ ‘ਚ ਮੋਬਾਇਲ ਦੁਕਾਨਦਾਰ ਨਾਲ 4 ਲੱਖ ਦੀ ਠੱਗੀ ਕਰਨ ਦੇ ਮਾਮਲੇ ਨੂੰ ਲੈ ਕੇ ਜਲਾਲਾਬਾਦ ਦੇ ਦੋ ਨੌਜਵਾਨਾਂ ਤੇ 420 ਦਾ ਪਰਚਾ ਦਰਜ।

0
267
ਨੰਗਲ ‘ਚ ਮੋਬਾਇਲ ਦੁਕਾਨਦਾਰ ਨਾਲ 4 ਲੱਖ ਦੀ ਠੱਗੀ ਕਰਨ ਦੇ ਮਾਮਲੇ ਨੂੰ ਲੈ ਕੇ ਜਲਾਲਾਬਾਦ ਦੇ ਦੋ ਨੌਜਵਾਨਾਂ ਤੇ 420 ਦਾ ਪਰਚਾ ਦਰਜ।

SADA CHANNEL NEWS:-

ਨੰਗਲ ‘ਚ ਮੋਬਾਇਲ ਦੁਕਾਨਦਾਰ ਨਾਲ 4 ਲੱਖ ਦੀ ਠੱਗੀ ਕਰਨ ਦੇ ਮਾਮਲੇ ਨੂੰ ਲੈ ਕੇ ਜਲਾਲਾਬਾਦ ਦੇ ਦੋ ਨੌਜਵਾਨਾਂ ਤੇ 420 ਦਾ ਪਰਚਾ ਦਰਜ।

ਨੰਗਲ,(SADA CHANNEL NEWS):- ਨੰਗਲ ਦੀ ਅੱਡਾ ਮਾਰਕੀਟ ਵਿਖੇ ਮੋਈਬਲ ਦੀ ਦੁਕਾਨ ਕਰਨ ਵਾਲੇ ਨੌਜਵਾਨ ਨਾਲ ਕਰੀਬ 4 ਲੱਖ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਸ਼ਿਕਾਇਤ ਤੋਂ ਬਾਅਦ ਨੰਗਲ ਪੁਲਿਸ ਨੇ ਜਲਾਲਾਬਾਦ ਦੇ ਇੱਕ ਨੌਜਵਾਨ ਉੁਤੇ ਧਾਰਾ 420 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਹੈ,ਗੱਲ ਕਰਦਿਆਂ ਪੀੜਤ ਵਿਵੇਕ ਸੱਬਰਵਾਲ ਨੇ ਦੱਸਿਆਕਿ ਉਹ ਕਿਲਨ ਏਰੀਆ ਦਾ ਵਾਸੀ ਹੈ ਅਤੇ ਅੱਡਾ ਮਾਰਕੀਟ ਵਿਖੇ ਪਿਛਲੇ ਲੰਬੇਂ ਸਮੇਂ ਤੋਂ ਮੋਬਾਇਲ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੀ 21 ਮਈ 2022 ਨੂੰ ਆਪਣੇ ਇੱਕ ਮੋਜੋਵਾਲ ਦੇ ਦੋਸਤ ਜ਼ਰੀਏ ਜਲਾਲਾਬਾਦ ਦੇ ਵਸਨੀਕ, ਦੋਸਤ ਸਾਹਿਲ ਨਾਲ ਮਿਲਿਆ ਸੀ, ਜਿਸਨੇ ਦੱਸਿਆ ਕਿ ਸਾਹਿਲ ਮੋਬਾਇਲ ਦੀ ਖਰੀਦੋ ਫਰੋਕਤ ਕਰਦਾ ਹੈ।

ਜਿਸ ਮਗਰੋਂ ਮੇਰੀ ਸਾਹਿਲ ਨਾਲ ਪੁਰਾਣੇ ਮੋਬਾਇਲ ਫੋਨ ਦੀ ਖ਼ਰੀਦ ਫਰੋਕਤ ਸਬੰਧੀ 8 ਲੱਖ ਰੁਪਏ ਦੀ ਡੀਲ ਹੋਈ। ਵਿਸ਼ਵਾਸ਼ ਕਰਦਿਆਂ ਮੈਂ ਉਸਨੂੰ ਆਪਣੇ ਇੱਕ ਮਿੱਤਰ ਦੇ ਸਾਹਮਣੇ 4 ਲੱਖ ਰੁਪਏ ਨਕਦ ਦੇ ਦਿੱਤੇ ਪਰ ਉਸਨੇ ਮੈਨੂੰ ਮੋਬਾਇਲ ਨਹੀਂ ਭੇਜੇ। ਦੋ ਕੁ ਮਹੀਨੇ ਉਸਨੇ ਮੈਨੂੰ ਹੱਥ ਪੱਲ੍ਹਾ ਨਹੀਂ ਫੜ੍ਹਾਇਆ। ਕਾਫੀ ਤਰਲੇ ਕਰਨ ਮਗਰੋਂ ਉਸਨੇ ਮੈਨੂੰ 32-32 ਹਜ਼ਾਰ ਰੁਪਏ ਦੇ 2 ਆਈ-ਫੋਨ ਭੇਜ ਦਿੱਤੇ। ਉਸ ਤੋਂ ਬਾਅਦ ਉਸਨੇ ਫਿਰ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਮੈਂ ਘਟਨਾ ਦੀ ਸਾਰੀ ਜਾਣਕਾਰੀ ਨੰਗਲ ਥਾਣਾ ਮੁਖੀ ਪਵਨ ਚੌਧਰੀ ਨੂੰ ਦਿੱਤੀ ਪਰ ਮੈਨੂੰ ਬੀਤੇ ਕੱਲ ਹੀ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਉੁਤੇ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ।

ਗਿ੍ਰਫਤਾਰੀ ਹਾਲੇ ਬਾਕੀ: ਡੀਐੱਸਪੀ।

ਜਦੋਂ ਇਸ ਮਾਮਲੇ ਨੂੰ ਲੈ ਕੇ ਡੀਐੈਸਪੀ ਸਤੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਵੇਕ ਸੱਭਰਵਾਲ ਪੁੱਤਰ ਮਹੇਸ਼ ਮੋਹਨ ਸੱਭਰਵਾਲ ਨਾਮ ਦੇ ਨੌਜਵਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲੇ ਦੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਜਲਾਲਾਬਾਦ ਦੇ ਸਾਹਿਲ ਅਤੇ ਹਿੰਮਾਸ਼ੂ ਨਾਮ ਦੇ ਦੋਨੋ ਨੌਜਵਾਨਾਂ ਉੁਤੇ 420 ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਗਿ੍ਰਫਤਾਰੀ ਹਾਲੇ ਬਾਕੀ ਹੈ। ਜਲਦ ਹੀ ਉਸਨੂੰ ਫੜ੍ਹ ਲਿਆ ਜਾਵੇਗਾ।
ਫੋਟੋ ਕੈਪਸ਼ਨ: 1..ਜਾਣਕਾਰੀ ਦਿੰਦਾ ਪੀੜਤ ਵਿਵੇਕ।
2..ਡੀਐਸਪੀ ਸਤੀਸ਼ ਕੁਮਾਰ ਦੀ ਤਸਵੀਰ।

LEAVE A REPLY

Please enter your comment!
Please enter your name here