ਡਾ.ਸੰਜੀਵ ਗੌਤਮ ਨੂੰ ਆਪ ਡਾਕਟਰੀ ਸੈਲ ਦੇ ਸੂਬਾ ਪ੍ਰਧਾਨ ਬਣਨ ਤੇ ਵੱਖ ਵੱਖ ਆਗੂਆ ਵੱਲੋਂ ਦਿੱਤੀਆ ਵਧਾਈਆਂ

0
41
ਡਾ.ਸੰਜੀਵ ਗੌਤਮ ਨੂੰ ਆਪ ਡਾਕਟਰੀ ਸੈਲ ਦੇ ਸੂਬਾ ਪ੍ਰਧਾਨ ਬਣਨ ਤੇ ਵੱਖ ਵੱਖ ਆਗੂਆ ਵੱਲੋਂ ਦਿੱਤੀਆ ਵਧਾਈਆਂ

Sada Channel News:-

Nangal 31 January,(Sada Channel News):- ਆਪ ਆਦਮੀ ਪਾਰਟੀ ਦੇ ਸਰਗਰਮ ਵਰਕਰ ਡਾ. ਸੰਜੀਵ ਗੌਤਮ ਨੂੰ ਆਪ ਦੀ ਕੇਂਦਰੀ ਲੀਡਰਸਿ਼ਪ ਵਲੋਂ ਡਾਕਟਰੀ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਉਹ ਲੰਬੇ ਸਮੇਂ ਤੋਂ ਆਦਮੀ ਪਾਰਟੀ ਲਈ ਕੰਮ ਕਰ ਰਹੇ ਸਨ ਅਤੇ ਬਤੌਰ ਡਾਕਟਰੀ ਪੇਸ਼ੇ ਰਾਹੀ ਇਲਾਕੇ ਦੀ ਸੇਵਾ ਕਰ ਰਹੇ ਹਨ। ਡਾ.ਗੋਤਮ ਉੱਘੇ ਵਾਤਾਵਰਣ ਪ੍ਰੇਮੀ ਵੀ ਹਨ। ਉਹ ਬਲਾਕ ਰੂਪਨਗਰ ਦੇ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਸੂਬੇਦਾਰ ਰਾਜਪਾਲ ਮੋਹੀਵਾਲ, ਬਲਾਕ ਪ੍ਰਧਾਨ ਨੰਬਰਦਾਰ ਗੁਰਚਰਨ ਸਿੰਘ ਰਾਮਪੁਰ ਜੱਜਰ ਸ਼ਮਸ਼ੇਰ ਸਿੰਘ ਲਖੇੜ, ਮਦਨ ਸ਼ਰਮਾ ਜੱਜਰ, ਨਿਰਮਲ ਸਿੰਘ ਮੋਹੀਵਾਲ, ਗੁਰਚਰਨ ਸਿੰਘ ਫ਼ੌਜੀ ਸਮਲਾਹ ਨੇ ਕਿਹਾ ਕਿ ਡਾ.ਸੰਜੀਵ ਗੌਤਮ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਸੇਵਾ ਦੀ ਭਾਵਨਾ ਨਾਲ ਕੰਮ ਵਾਲੀ ਸਖਸੀਅਤ ਹਨ। ਉਹ ਹਰੇਕ ਲੋੜਵੰਦ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਦੀ ਕਾਰਗੁਜਾਰੀ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਤਾਕਤ ਮਿਲੇਗੀ ਅਤੇ ਨੋਜਵਾਨ ਵਰਕਰਾ ਨੂੰ ਸੇਧ ਮਿਲੇਗੀ। ਉਨ੍ਹਾਂ ਦੀ ਅਗਵਾਈ ਵਿੱਚ ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਵੇਗੀ, ਉਥੇ ਡਾਕਟਰਾ ਦੀਆਂ ਮੁਸ਼ਕਿਲਾ ਵੀ ਹੱਲ ਹੋਣਗੀਆਂ।
ਆਮ ਆਦਮੀ ਪਾਰਟੀ ਦੇ ਆਗੂਆ ਤੇ ਵਰਕਰਾ ਨੇ ਡਾ.ਗੋਤਮ ਨੂੰ ਵਧਾਈਆ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਨੈਸ਼ਨਲ ਜਨਰਲ ਸਕੱਤਰ ਸੰਦੀਪ ਪਾਠਕ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇੱਕ ਇਮਾਨਦਾਰ ਸ਼ਖਸੀਅਤ ਨੂੰ ਇਹ ਅਹੁਦਾ ਸੰਭਾਲਿਆ ਹੈ, ਜਿਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਡਾ.ਸੰਜੀਵ ਗੌਤਮ ਆਮ ਆਦਮੀ ਪਾਰਟੀ ਦੇ ਸਰਗਰਮ ਲੀਡਰ ਅਤੇ ਵਿਧਾਨ ਸਭਾ ਚੋਣਾ 2017 ਵਿੱਚ ਪਾਰਟੀ ਦੀ ਟਿਕਟ ਤੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਚੁੱਕੇ ਹਨ ਅਤੇ ਪਹਿਲਾਂ ਦੀ ਤਰ੍ਹਾਂ ਸੰਗਠਨ ਦੀ ਮਜਬੂਤੀ ਲਈ ਹੋਰ ਉਤਸ਼ਾਹ ਨਾਲ ਕੰਮ ਕਰਦੇ ਰਹਿਣਗੇ ਅਤੇ ਆਪ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।

LEAVE A REPLY

Please enter your comment!
Please enter your name here