ਹੱਥਾਂ ਨੂੰ ਸਹੀ ਤਰੀਕੇ ਨਾਲ਼ ਧੋਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਪਾਈ ਜਾ ਸਕਦੀ ਹੈ ਨਿਜਾਤ- ਡਾ.ਦਲਜੀਤ ਕੌਰ

0
22
ਹੱਥਾਂ ਨੂੰ ਸਹੀ ਤਰੀਕੇ ਨਾਲ਼ ਧੋਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਪਾਈ ਜਾ ਸਕਦੀ ਹੈ ਨਿਜਾਤ- ਡਾ.ਦਲਜੀਤ ਕੌਰ

SADA CHANNEL:-

KIRATPUR SAHIB 15 JULY (SADA CHANNEL):- ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਨੇ ਕਿਹਾ ਕਿ ਸਾਡੇ ਸਰੀਰ ਦੀ ਤੰਦਰੁਸਤੀ ਲਈ ਜਿੱਥੇ ਚੰਗੀ ਖੁਰਾਕ ਦੀ ਜਰੂਰਤ ਹੁੰਦੀ ਹੈ, ਉੱਥੇ ਹੀ ਸਰੀਰਕ ਸਫਾਈ ਵੀ ਬਹੁਤ ਜਰੂਰੀ ਹੈ। ਪੇਟ ਦੀਆਂ ਲਗਭਗ 90 ਫੀਸਦੀ ਬਿਮਾਰੀਆਂ ਹੱਥਾਂ ਨੂੰ ਚੰਗੀ ਤਰ੍ਹਾਂ ਨਾ ਧੋਣ ਕਾਰਨ ਲੱਗ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਕੁੱਝ ਵੀ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ, ਬਜ਼ਾਰ ਜਾਂ ਕਿਸੀ ਹੋਰ ਥਾਂ ਤੋਂ ਸਫਰ ਕਰਕੇ ਘਰ ਪਰਤਣ ਤੇ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ਼ ਧੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹੱਥਾਂ ਨੂੰ ਧੋਣ ਦੀ ਇੱਕ ਖਾਸ ਵਿਧੀ ਹੈ ਜਿਸ ਵਿੱਚ ਹੱਥਾਂ ਨੂੰ ਸਾਬਣ ਲਗਾ ਕੇ, ਹਥੇਲੀਆਂ ਨੂੰ ਸਿੱਧੇ ਅਤੇ ਪੁੱਠੇ ਪਾਸੇ ਤੋਂ, ਅੰਗੂਠਿਆਂ ਦੇ ਆਲ਼ੇ-ਦੁਆਲ਼ੇ, ਨੋਹਾਂ ਨੂੰ ਹਥੇਲੀਆਂ ਉੱਤੇ ਰਗੜ ਕੇ, ਉੰਗਲਾਂ ਨੂੰ ਆਪਸ ਵਿੱਚ ਫਸਾ ਕੇ ਅਤੇ ਕਲਾਈਆਂ ਨੂੰ 15 ਤੋਂ 30 ਸੈਕਿੰਡ ਚੰਗੀ ਤਰਾਂ ਰਗੜ ਕੇ ਫਿਰ ਧੋਣਾ ਚਾਹੀਦਾ ਹੈ ਅਤੇ ਫਿਰ ਸੁਕਾ ਲੈਣਾ ਚਾਹੀਦਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਵੀ ਸਿਹਤ ਕਰਮੀਆਂ ਵਲ੍ਹੋਂ ਜਾ ਕੇ ਬੱਚਿਆਂ ਨੂੰ ਇਸ ਸਬੰਧੀ ਸੁਮਨ-ਕੇ ਦੇ ਫਾਰਮੂਲੇ ਤਹਿਤ ਸਿੱਖਿਅਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਦਸਤ ਲੱਗਣ ਦਾ ਇੱਕ ਮੁੱਖ ਕਾਰਨ ਬੱਚਿਆਂ ਦੇ ਹੱਥਾਂ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਣਾ ਵੀ ਹੈ। ਇਸੇ ਤਹਿਤ ਦਸਤ ਰੋਕੂ ਪੰਦਰ੍ਹਵਾੜੇ ਨੂੰ ਮੁੱਖ ਰੱਖਦੇ ਹੋਏ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਇੱਕ ਕੈਂਪ ਲਗਾ ਕੇ ਆਏ ਹੋਏ ਮਰੀਜ਼ਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਗਿਆ। ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਵੀ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋਣਾ ਜਰੂਰੀ ਹੈ। ਇਸ ਮੌਕੇ ਮੈਡੀਕਲ ਅਫਸਰ ਡਾ.ਅਨੂੰ ਸ਼ਰਮਾ, ਐਸ ਐਮ ਆਈ ਸ਼੍ਰੀ ਸਿਕੰਦਰ ਸਿੰਘ, ਭਰਤ ਕਪੂਰ ਸੀ ਏ, ਸੰਜੀਵ ਕੁਮਾਰ, ਬਲਜੀਤ ਸਿੰਘ ਆਈ.ਏ , ਕੁਲਵਿੰਦਰ ਸਿੰਘ, ਮਨਜੀਤ ਕੌਰ, ਅਰਵਿੰਦਰ ਕੌਰ ਸੀ ਐਚ ਓ, ਜੌਤੀ ਦੇਵੀ, ਰਵਿੰਦਰ ਕੌਰ, ਹਰਜੀਤ ਕੌਰ ਤੇ ਦਲਬੀਰ ਕੌਰ ਸਟਾਫ ਨਰਸ ਅਤੇ ਟ੍ਰੇਨੀ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here