36ਵੀਆਂ ਕੌਮੀ ਖੇਡਾਂ ਵਿਚ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੇ ਦੋ ਤਮਗ਼ੇ ਸੂਬੇ ਦੀ ਝੋਲੀ ਪਾਏ

0
152
36ਵੀਆਂ ਕੌਮੀ ਖੇਡਾਂ ਵਿਚ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੇ ਦੋ ਤਮਗ਼ੇ ਸੂਬੇ ਦੀ ਝੋਲੀ ਪਾਏ

SADA CHANNEL NEWS:-

CHANDIGARH,(SADA CHANNEL NEWS):- 36ਵੀਆਂ ਕੌਮੀ ਖੇਡਾਂ ਵਿਚ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ (Cyclist Vishwajit Singh) ਨੇ ਦੋ ਤਮਗ਼ੇ ਸੂਬੇ ਦੀ ਝੋਲੀ ਪਾਏ ਹਨ,ਵਿਸ਼ਵਜੀਤ ਸਿੰਘ ਨੇ ਸਾਈਕਲਿੰਗ ਖੇਡ ਦੇ ਮਾਸ ਸਟਾਰਟ ਈਵੈਂਟ (Mass Start Event) ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ,ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੱਤੀ ਅਤੇ ਖਿਡਾਰੀ ਨੂੰ ਵਧਾਈ ਵੀ ਦਿੱਤੀ,ਮੰਤਰੀ ਮੀਤ ਹੇਅਰ (Minister Meet Hair) ਨੇ ਕਿਹਾ,” ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ (Cyclist Bishwajit Singh of Punjab) ਨੇ 36ਵੀਆਂ ਕੌਮੀ ਖੇਡਾਂ ਵਿੱਚ ਸਾਈਕਲਿੰਗ ਖੇਡ ਦੇ ਮਾਸ ਸਟਾਰਟ ਈਵੈਂਟ (Mass Start Event) ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ,ਇਸ ਜੇਤੂ ਸਾਈਕਲਿਸਟ ਨੂੰ ਬਹੁਤ-ਬਹੁਤ ਮੁਬਾਰਕਾਂ,” ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਹਾਲ ਹੀ ਵਿੱਚ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ (Cyclist Vishwajit Singh) ਨੂੰ 5 ਲੱਖ ਰੁਪਏ ਨਾਲ ਸਨਮਾਨਤ ਕੀਤਾ ਸੀ,ਪਹਿਲੀ ਵਾਰ ਕਾਮਨਵੈਲਥ ਖੇਡਾਂ (Commonwealth Games) ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨਗਦ ਇਨਾਮ ਰਾਸ਼ੀ ਨਾਲ ਸਨਮਾਨੇ ਗਏ ਸਨ।

LEAVE A REPLY

Please enter your comment!
Please enter your name here