
ਨੰਗਲ 08 ਜੁਲਾਈ,(SADA CHANNEL):- ਵਿਭਾਗੀ ਹਦਾਇਤਾਂ ਅਨੁਸਾਰ ਅੱਜ ਬਲਾਕ ਪ੍ਰਾਇਮਰੀ ਸਿੱਖਿਆਂ ਦਫਤਰ ਨੰਗਲ ਵਿਖੇ ਤਹਿਸੀਲ ਪੱਧਰੀ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ, ਇਨ੍ਹਾਂ ਮੁਕਾਬਲਿਆ ਵਿੱਚ ਬਲਾਕ ਪੱਧਰੀ ਜੇਤੂ ਸਕੂਲਾਂ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਈਵੈਂਟ ਜਿਨ੍ਹਾ ਵਿੱਚ ਕੋਰਿਓਗ੍ਰਾਫੀ,ਸਕਿੱਟ,ਕਲਾਜ ਮੇਕਿੰਗ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ,ਇਨ੍ਹਾਂ ਮੁਕਾਬਲਿਆ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਬੀ.ਪੀ.ਈ.ਓ ਨੰਗਲ ਸ਼੍ਰੀ ਯੋਗ ਰਾਜ ਜੀ ਨੇ ਦੱਸਿਆ ਕਿ ਤਹਿਸੀਲ ਪੱਧਰੀ ਮੁਕਾਬਲਿਆ ਵਿੱਚ ਬਲਾਕ ਪੱਧਰੀ ਜੇਤੂ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਵਧੀਆ ਪੇਸ਼ਕਾਰੀ ਦਿੰਦੇ ਹੋਏ ਤਹਿਸੀਲ ਪੱਧਰ ਤੇ ਕੋਰਿਓਗ੍ਰਾਫੀ ਵਿੱਚ ਸਪਸ ਸੁਖਸਾਲ ਨੇ ਪਹਿਲਾ ਸਥਾਨ, ਸਪਸ ਭੰਗਲ ਨੇ ਦੂਜਾ ਸਥਾਨ ਅਤੇ ਸਪਸ ਬ੍ਰਹਮਪੁਰ ਅੱਪਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੋਲਾਜ ਮੇਕਿੰਗ ਵਿੱਚ ਸਪਸ ਭੰਗਲ ਨੇ ਪਹਿਲਾ ਸਥਾਨ, ਸਪਸ ਰਾਮਪੁਰ ਸਾਹਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਕਿੱਟ ਮੁਕਾਬਲੇ ਵਿੱਚ ਸਪਸ ਦੋਬੇਟਾ ਨੂੰ ਜੇਤੂ ਐਲਾਨਿਆ ਗਿਆ,ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਨੰਗਲ ਦੇ ਸੀ.ਐਚ.ਟੀ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਰਮਨਜੀਤ, ਸ਼੍ਰੀ ਮਨਮੋਹਨ ਸਿੰਘ, ਸ਼੍ਰੀ ਹਰਮੀਤ ਸਿੰਘ,ਸ਼੍ਰੀ ਇੰਦਰਜੀਤ ਸਿੰਘ, ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲਾਂ ਦੇ ਅਧਿਆਪਕ ਜਿਨ੍ਹਾ ਵਿੱਚੋਂ ਸ਼੍ਰੀ ਮਤੀ ਮੋਨਿਕਾ ਸ਼ਰਮਾ, ਸ਼੍ਰੀਮਤੀ ਪ੍ਰਭਦੀਪ ਕੌਰ,ਸ਼੍ਰੀਮਤੀ ਨਿਸ਼ੂ ਵਸ਼ਿਸ਼ਟ, ਸ਼੍ਰੀਮਤੀ ਨੀਲਮ ਕੁਮਾਰੀ ਆਦਿ ਅਧਿਆਪਕ ਵਿਸ਼ੇਸ਼ ਰੂਪ ਨਾਲ ਹਾਜਰ ਰਹੇ।ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਵਿੱਚ ਬਲਾਕ ਨੰਗਲ ਦੇ ਦਫਤਰੀ ਸਟਾਫ ਸ਼੍ਰੀਮਤੀ ਵੀਨਾ ਕੁਮਾਰੀ,ਸ਼੍ਰੀ ਪ੍ਰਿੰਸ ਕੁਮਾਰ, ਸ਼੍ਰੀ ਨਵਰੂਪ ਸਿੰਘ, ਸ਼੍ਰੀਮਤੀ ਨਰਿੰਦਰ ਕੌਰ,ਸ਼੍ਰੀ ਰਣਜੀਤ ਸਿੰਘ, ਸ਼੍ਰੀਮਤੀ ਪਾਇਲ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
