ਪਰਮੀਸ਼ ਵਰਮਾ-ਸੰਨੀ ਮਾਲਟਨ ਨੇ ਕੀਤਾ ਗੀਤ ‘We Made It’ ਦਾ ਐਲਾਨ

0
100
ਪਰਮੀਸ਼ ਵਰਮਾ-ਸੰਨੀ ਮਾਲਟਨ ਨੇ ਕੀਤਾ ਗੀਤ 'We Made It' ਦਾ ਐਲਾਨ

SADA CHANNEL NEWS:-

SADA CHANNEL NEWS:- ਸ਼ਹੂਰ ਰੈਪਰ ਸੰਨੀ ਮਾਲਟਨ (Sunny Malton) ਅਤੇ ਪਰਮੀਸ਼ ਵਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਦਾ ਜਾਣਿਆ ਪਛਾਣਿਆ ਨਾਂ ਹੈ,ਦੋਵੇਂ ਹੀ ਕਲਾਕਾਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ,ਰੈਪਰ ਸੰਨੀ ਮਾਲਟਨ ਨੇ ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ ਨਾਲ ਮਿਲ ਵਿਦੇਸ਼ ਬੈਠੇ ਪੰਜਾਬੀਆਂ ਨੂੰ ਖਾਸ ਤੋਹਫ਼ਾ ਦਿੱਤਾ ਹੈ,ਦਰਅਸਲ, ਦੋਵੇਂ ਕਲਾਕਾਰਾਂ ਵੱਲੋਂ ਆਪਣੇ ਨਵੇਂ ਗੀਤ ਵੂਈ ਮੇਡ ਇਟ (We Made It) ਦਾ ਐਲਾਨ ਕੀਤਾ ਗਿਆ ਹੈ,ਇਸਦੇ ਨਾਲ ਹੀ ਉਨ੍ਹਾਂ ਪ੍ਰਸ਼ੰਸ਼ਕਾਂ ਨੂੰ ਇਹ ਵੀ ਦੱਸਿਆ ਹੈ ਕਿ ਆਖਿਰ ਕਿਉਂ ਇਹ ਖਾਸ ਬੇਹੱਦ ਖਾਸ ਹੈ।

ਗਾਇਕ ਪਰਮੀਸ਼ ਵਰਮਾ (Singer Parmish Verma) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, #WeMadeIt ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਯਾਤਰਾ 🕊@parmishverma X @sunnymalton 3 ਮਈ ਨੂੰ ਰਿਲੀਜ਼ ਹੋ ਰਹੀ ਹੈ,ਸਾਡੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸਮਰਪਿਤ ਜੋ ਆਪਣੀ ਮਾਤ ਭੂਮੀ ਤੋਂ ਦੂਰ ਰਹਿ ਰਹੇ ਹਨ ਅਤੇ ਜ਼ਮੀਨ ਤੋਂ ਵਿਰਾਸਤ ਦਾ ਨਿਰਮਾਣ ਕਰਦੇ ਹਨ। ਵਾਹਿਗੂਰੁ ਮੇਹਰ ਕਰੇ 🙏🏻❤️🙏🏻…

ਪਰਮੀਸ਼ ਵਰਮਾ ਦੀ ਕੈਪਸ਼ਨ ਤੋਂ ਇਹ ਸਾਫ ਹੋ ਗਿਆ ਹੈ ਕਿ ਇਸ ਨਵੇਂ ਗੀਤ ਵਿੱਚ ਕਲਾਕਾਰ ਵਿਦੇਸ਼ ਬੈਠੇ ਪੰਜਾਬੀਆਂ ਲਈ ਇੱਕ ਖਾਸ ਸੁਨੇਹਾ ਲੈ ਕੇ ਹਾਜ਼ਿਰ ਹੋਣਗੇ,ਪੋਸਟਰ ਵਿੱਚ ਸੰਨੀ ਮਾਲਟਨ (Sunny Malton) ਅਤੇ ਗਾਇਕ ਪਰਮੀਸ਼ ਵਰਮਾ (Singer Parmish Verma) ਆਪਣੇ ਬੇਹੱਦ ਸ਼ਾਨਦਾਰ ਲੁੱਕ ਵਿੱਚ ਦਿਖਾਈ ਦੇ ਰਹੇ ਹਨ,ਇਸ ਪੋਸਟਰ ਉੱਪਰ ਪ੍ਰਸ਼ੰਸ਼ਕਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ,ਇਸ ਗੀਤ ਨੂੰ ਲੈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਬੇਹੱਦ ਉਤਸ਼ਾਹਿਤ ਹਨ। ਕਿਉਂਕਿ ਇਸ ਵਿੱਚ ਉਨ੍ਹਾਂ ਦਾ ਦੋਸਤ ਯਾਨਿ ਸੰਨੀ ਮਾਲਟਨ ਆਪਣਾ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੇ। 

ਵਰਕਫਰੰਟ ਦੀ ਗੱਲ ਕਰਿਏ ਤਾਂ ਸੰਨੀ ਮਾਲਟਨ ਆਪਣੇ ਰੈਪ ਨਾਲ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ,ਇਸ ਤੋਂ ਇਲਾਵਾ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੀ ਦੋਸਤੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ,ਗਾਇਕ ਪਰਮੀਸ਼ ਵਰਮਾ (Singer Parmish Verma) ਆਪਣੇ ਕੰਮ ਦੇ ਨਾਲ-ਨਾਲ ਅਕਸਰ ਬੇਟੀ ਨਾਲ ਸਮਾਂ ਬਤੀਤ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸ਼ਕਾਂ ਨਾਲ ਸਾਝੀਆਂ ਕਰਦੇ ਰਹਿੰਦੇ ਹਨ। 

LEAVE A REPLY

Please enter your comment!
Please enter your name here