
MANSA,(SADA CHANNEL NEWS):- ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Late Punjabi Singer Sidhu Moosewala)ਦਾ ਗਾਣਾ ‘ਮੇਰਾ ਨਾਮ’ ਯੂਟਿਊਬ ‘ਤੇ ਰੀਲੀਜ ਹੋਇਆ ਹੈ,ਇਸ ਗਾਣੇ ਵਿੱਚ ਨਾਈਜੀਰੀਆ ਦੇ ਮਸ਼ਹੂਰ ਗਾਇਕ ਬਰਨਾ ਬੋਏ ਤੇ ਰਿਕੋਰਡ ਪ੍ਰੋਡਿਊਸਰ ਸਟੀਲ ਬੈਂਗਲਜ਼ (Record Producer Steel Bangles) ਦੇਖਣ ਨੂੰ ਮਿਲੇ ਹਨ,ਸਿੱਧੂ ਦੇ ਗਾਣੇ ਨੂੰ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵਲੋਂ ਇਨ੍ਹਾਂ ਜਿਆਦਾ ਪਸੰਦ ਕੀਤਾ ਗਿਆ ਕਿ ਸਿਰਫ 5 ਘੰਟੇ ਵਿੱਚ 5.2 ਮਿਲੀਅਨ ਤੋਂ ਵਧੇਰੇ ਵਿਊਸ ਇਸ ਗਾਣੇ ਨੂੰ ਮਿਲ ਗਏ ਹਨ,ਪੁੱਤ ਦੇ ਗਾਣੇ ਦੀ ਕਾਮਯਾਬੀ ਨੂੰ ਦੇਖਦਿਆਂ ਪਿਤਾ ਬਲੌਕਰ ਸਿੱਧੂ ਵਲੋਂ ਭਾਵੁਕ ਕਰ ਦੇਣ ਵਾਲੀ ਬਿਆਨਬਾਜੀ ਸਾਹਮਣੇ ਦਿੱਤੀ ਗਈ ਹੈ,ਉਨ੍ਹਾਂ ਕਿਹਾ ਹੈ ਕਿ ਗਾਣੇ ਦੀ ਕਾਮਯਾਬੀ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਅੱਜ ਵੀ ਲੋਕਾਂ ਦੇ ਮਨਾਂ ਵਿੱਚ ਜਿਓਂਦਾ ਹੈ,ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਸਿੱਧੂ ਦੇ ਗੀਤ ਆਉਂਦੇ ਰਹਿਣਗੇ।
