SADA CHANNEL NEWS:- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ (YouTube Channel) ਨੇ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ,ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ 20 ਮਿਲੀਅਨ ਸਬਸਕ੍ਰਾਈਬਰਸ (20 Million Subscribers) ਹੋ ਗਏ ਹਨ,ਉਦੋਂ ਤੋਂ ਮੂਸੇਵਾਲਾ ਦੀ ਟੀਮ ਕਾਫੀ ਉਤਸ਼ਾਹਿਤ ਹੈ,ਟੀਮ ਵੱਲੋਂ ਸਿੱਧੂ ਦੇ ਸਾਰੇ ਹਿੱਟ ਗੀਤਾਂ ਦੇ ਪੋਸਟਰਾਂ ਦਾ ਕੋਲਾਜ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ,ਇਸ ਦੇ ਨਾਲ ਹੀ ਇਸ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਰਤ ਦੇ ਸਭ ਤੋਂ ਵੱਧ ਸਬਸਕ੍ਰਾਈਬ ਹਾਸਲ ਕਰਨ ਵਾਲੇ ਕਲਾਕਾਰ ਬਣ ਗਏ ਹਨ,ਉਹ ਯੂਟਿਊਬ ਚੈਨਲ (YouTube Channel) ‘ਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲੇ ਇਕਲੌਤੇ ਪੰਜਾਬੀ ਕਲਾਕਾਰ ਵੀ ਹਨ,ਉਸ ਦੇ ਕੁੱਲ ਯੂਟਿਊਬ ਵਿਊਜ਼ ਹੁਣ ਤੱਕ 5.7 ਬਿਲੀਅਨ ਤੋਂ ਵੱਧ ਹਨ,ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਰਿਕਾਰਡ ਕੀਤੇ ਹੋਏ ਗੀਤ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ।
ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ,ਸਾਰੇ ਗੀਤਾਂ ਦੇ ਵਿਊਜ਼ ਲੱਖਾਂ ‘ਚ ਹੋ ਚੁੱਕੇ ਹਨ,ਹਾਲਾਂਕਿ SYL ਦਾ ਇੱਕ ਗੀਤ ਯੂਟਿਊਬ ‘ਤੇ ਬੈਨ ਕਰ ਦਿੱਤਾ ਗਿਆ ਸੀ,ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਦੀ ਅਜੇ ਵੀ ਕੋਈ ਕਮੀ ਨਹੀਂ ਹੈ,ਉਹ ਵੀ ਚਾਹੁੰਦੇ ਹਨ ਕਿ ਸਿੱਧੂ ਨੂੰ ਇਨਸਾਫ਼ ਮਿਲੇ।
